ਵਰਜੀਨੀਆ 'ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ, ਇਕ ਵਿਅਕਤੀ ਜ਼ਖਮੀ

Wednesday, Jun 24, 2020 - 10:33 AM (IST)

ਵਰਜੀਨੀਆ 'ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ, ਇਕ ਵਿਅਕਤੀ ਜ਼ਖਮੀ

ਰਿਚਮੰਡ- ਵਰਜੀਨੀਆ ਵਿਚ ਇਕ ਮਾਲ ਦੇ ਅੰਦਰ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ ਇਕ ਵਿਅਕਤੀ ਜ਼ਖਮੀ ਹੋ ਗਿਆ। ਚੈਸਟਰਫੀਲਡ ਕਾਊਂਟੀ ਪੁਲਸ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਰਿਚਮੰਡ ਦੇ ਬਾਹਰ ਚੈਸਟਰਫੀਲਡ ਟਾਊਨ ਸੈਂਟਰ ਵਿਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਲੈ ਜਾਂਦੇ ਹੋਏ ਦਿਖਾਇਆ ਜਾ ਰਿਹਾ ਹੈ।

 
ਪੁਲਸ ਨੇ ਲੋਕਾਂ ਨੂੰ ਉਸ ਇਲਾਕੇ ਵਿਚ ਨਾ ਜਾਣ ਅਤੇ ਕੋਈ ਵੀ ਜਾਣਕਾਰੀ ਮਿਲਣ 'ਤੇ ਉਸ ਨੂੰ ਸਾਂਝਾ ਕਰਨ ਦੀ ਅਪੀਲ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ 'ਫੂਡ ਕੋਰਟ' ਵਿਚ ਕੀਤੀ ਗਈ। ਗੋਲੀਬਾਰੀ ਵਿਚ ਕਿੰਨੇ ਲੋਕ ਸ਼ਾਮਲ ਸਨ, ਇਸ ਦਾ ਅਜੇ ਪਤਾ ਨਹੀਂ ਚੱਲ ਸਕਿਆ। ਤੁਹਾਨੂੰ ਦੱਸ ਦਈਏ ਕਿ ਇਸ ਮਾਲ ਵਿਚ 130 ਤੋਂ ਵਧੇਰੇ ਦੁਕਾਨਾਂ ਅਤੇ ਰੈਸਟੋਰੈਂਟ ਆਦਿ ਹਨ। ਇਸੇ ਲਈ ਭਾਰੀ ਗਿਣਤੀ ਵਿਚ ਗਾਹਕ ਵੀ ਆਉਂਦੇ ਹਨ। 


author

Lalita Mam

Content Editor

Related News