ਹਿੰਦੂ ਲੜਕੀ ਦੇ ਕਤਲ ਮਾਮਲੇ ''ਚ ਸ਼ੋਏਬ ਅਖਤਰ ਨੇ ਚੁੱਕੀ ਆਵਾਜ਼, ਕੀਤੀ ਇਨਸਾਫ ਦੀ ਮੰਗ

09/18/2019 8:43:30 AM

ਕਰਾਚੀ— ਪਾਕਿਸਤਾਨ 'ਚ ਇਸ ਸਮੇਂ ਹਿੰਦੂ ਮੈਡੀਕਲ ਵਿਦਿਆਰਥਣ ਦੀ ਰਹੱਸਮਈ ਮੌਤ ਦੇ ਵਿਰੋਧ 'ਚ ਪ੍ਰਦਰਸ਼ਨ ਹੋ ਰਹੇ ਹਨ। ਇਸ ਪ੍ਰਦਰਸ਼ਨ ਨੂੰ ਹੁਣ ਸਾਬਕਾ ਕ੍ਰਿਕਟਰ ਤੇ ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖਤਰ ਦੀ ਆਵਾਜ਼ ਮਿਲੀ ਹੈ। ਅਖਤਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਬੰਧਿਤ ਅਥਾਰਟੀਜ਼ ਨੂੰ ਕਤਲ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਸਿੰਧ 'ਚ ਆਉਣ ਵਾਲੇ ਘੋਤਕੀ 'ਚ ਪੜਨ ਵਾਲੀ ਵਿਦਿਆਰਥਣ ਦਾ ਨਾਂ ਨਮਰਤਾ ਚੰਦਾਨੀ ਸੀ।

ਮੰਗਲਵਾਰ ਨੂੰ ਕਰਾਚੀ 'ਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਹੋਏ ਤੇ ਕਈ ਲੋਕਾਂ ਨੇ ਇਸ 'ਤੇ ਵਿਰੋਧ ਜਤਾਇਆ। ਇਸ ਕਤਲਕਾਂਡ ਤੋਂ ਬਾਅਦ ਸੋਸ਼ਲ ਮੀਡੀਆ 'ਚ ਨਮਰਤਾ ਦੇ ਲਈ ਨਿਆ ਦੀ ਮੰਗ ਕਰਦੇ ਹੋਏ ਇਕ ਮੀਡੀਆ ਕੈਂਪੇਨ ਵੀ ਸ਼ੁਰੂ ਕੀਤਾ ਗਿਆ ਹੈ। ਸ਼ੋਏਬ ਨੇ ਆਪਣੇ ਟਵੀਟ 'ਚ ਕਿਹਾ ਕਿ ਨੌਜਵਾਨ ਮਾਸੂਮ ਲੜਕੀ ਨਮਰਤਾ ਦੀ ਮੌਤ ਦੇ ਬਾਰੇ 'ਚ ਸੁਣ ਕੇ ਬਹੁਤ ਦੁਖੀ ਹਾਂ। ਮੈਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਨਿਆ ਮਿਲੇਗਾ ਤੇ ਅਸਲੀ ਅਪਰਾਧੀ ਫੜੇ ਜਾਣਗੇ। ਮੇਰਾ ਦਿਲ ਹਰ ਪਾਕਿਸਤਾਨੀ ਦੇ ਨਾਲ ਧੜਕਦਾ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਲੜਕੀ ਨੇ ਆਤਮਹੱਤਿਆ ਕੀਤੀ ਸੀ ਜਾਂ ਫਿਰ ਉਸ ਦਾ ਕਤਲ ਹੋਇਆ ਸੀ।

ਜਾਂਚ ਲਈ ਬਣਾਈ ਗਈ ਕਮੇਟੀ
ਵਾਈਸ ਚਾਂਸਲਰ ਡਾਕਟਰ ਅਨਿਲਾ ਅਤਾਓਰ ਰਹਿਮਾਨ ਦਾ ਕਹਿਣਾ ਹੈ ਕਿ ਘਟਨਾ ਆਤਮਹੱਤਿਆ ਦੀ ਲੱਗ ਰਹੀ ਹੈ ਪਰ ਪੁਲਸ ਤੇ ਮੈਡੀਕਲ ਮਾਹਰ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੋਸਟਮਾਰਟਮ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗ ਸਕੇਗਾ। ਰਹਿਮਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਨੂੰ ਲਰਕਾਨਾ ਦੇ ਚਾਂਈਕ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਲੀਡ ਕਰਨਗੇ।


Baljit Singh

Content Editor

Related News