ਹਾਂਗਕਾਂਗ ਨੇੜੇ ਸਮੁੰਦਰੀ ਤੂਫ਼ਾਨ ਦੀ ਲਪੇਟ 'ਚ ਆਉਣ ਨਾਲ ਡੁੱਬਿਆ ਜਹਾਜ਼, ਦੋ ਦਰਜਨ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
Saturday, Jul 02, 2022 - 10:42 PM (IST)
ਹਾਂਗਕਾਂਗ-ਦੱਖਣੀ ਚੀਨ ਸਾਗਰ 'ਚ ਕੰਮ ਕਰਨ ਵਾਲਾ ਇਕ ਉਦਯੋਗਿਕ ਸਹਾਇਤਾ ਜਹਾਜ਼ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਡੁੱਬ ਗਿਆ ਅਤੇ ਇਸ ਘਟਨਾ 'ਚ ਦੋ ਦਰਜਨ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਹਾਂਗਕਾਂਗ ਬਚਾਅ ਸੇਵਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਬਚਾਅ ਕਾਰਜ ਲਈ ਜਹਾਜ਼ ਅਤੇ ਹੈਲੀਕਾਪਟਰ ਰਵਾਨਾ ਕੀਤੇ ਅਤੇ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਸਾਢੇ ਪੰਜ ਵਜੇ ਤੱਕ ਸ਼ਿਪਿੰਗ ਕਰੂ ਦੇ 30 ਮੈਂਬਰਾਂ 'ਚੋਂ ਤਿੰਨ ਨੂੰ ਸੁਰੱਖਿਅਤ ਕੱਢਿਆ ਜਾ ਸਕਿਆ ਹੈ।
ਇਹ ਵੀ ਪੜ੍ਹੋ : ਮੈਕਸੀਕੋ ਦੇ ਵਾਤਾਵਰਣ ਮੰਤਰਾਲਾ ਨੇ ਔਡੀ ਸੋਲਰ ਪਲਾਂਟ ਲਈ ਪਰਮਿਟ ਤੋਂ ਕੀਤਾ ਇਨਕਾਰ
ਹਾਂਗਕਾਂਗ ਸਰਕਾਰੀ ਉਡਾਣ ਸੇਵਾ ਵੱਲੋਂ ਜਾਰੀ ਤਸਵੀਰਾਂ 'ਚ ਸਮੁੰਦਰੀ ਜਹਾਜ਼ ਦੇ ਇਕ ਮੈਂਬਰ ਨੂੰ ਬਚਾਅ ਹੈਲੀਕਾਪਟਰ ਦੀ ਮਦਦ ਲੈਂਦੇ ਦੇਖਿਆ ਗਿਆ ਜਦਕਿ ਜਹਾਜ਼ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਦਰਮਿਆਨ ਡੁੱਬ ਰਿਹਾ ਸੀ। ਦੁਰਘਟਨਾ ਹਾਂਗਕਾਂਗ ਤੋਂ 300 ਕਿਲੋਮੀਟਰ ਦੱਖਣ 'ਚ ਵਾਪਰੀ। ਉਡਾਣ ਸੇਵਾ ਨੇ ਜਹਾਜ਼ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : UK 'ਚ ਪੈਟਰੋਲ ਪੰਪਾਂ ਦੀਆਂ ਕੀਮਤਾਂ ਵਧਣ ਕਾਰਨ ਈਂਧਨ ਦੀ ਚੋਰੀ 'ਚ ਹੋਇਆ 61 ਫੀਸਦੀ ਵਾਧਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ