ਲੈਂਡਿੰਗ ਦੌਰਾਨ ਜਹਾਜ਼ ਪਿਕਅੱਪ ਵੈਨ ਨਾਲ ਟਕਰਾਇਆ, ਪਾਇਲਟ ਦੀ ਮੌਤ

Friday, Oct 18, 2019 - 07:35 PM (IST)

ਲੈਂਡਿੰਗ ਦੌਰਾਨ ਜਹਾਜ਼ ਪਿਕਅੱਪ ਵੈਨ ਨਾਲ ਟਕਰਾਇਆ, ਪਾਇਲਟ ਦੀ ਮੌਤ

ਲੇਜਵਿਊ - ਅਮਰੀਕਾ ਦੇ ਪੂਰਬੀ ਵਿਸਕਾਨਸਿਨ 'ਚ ਨਿੱਜੀ ਹਵਾਈ ਖੇਤਰ 'ਚ ਇਕ ਛੋਟੇ ਜਹਾਜ਼ ਦੀ ਲੈਂਡਿੰਗ ਦੌਰਾਨ ਪਿਕਅੱਪ ਵੈਨ ਨਾਲ ਟੱਕਰ ਹੋ ਗਈ, ਜਿਸ ਦੌਰਾਨ ਪਾਇਲਟ ਦੀ ਮੌਤ ਹੋ ਗਈ ਅਤੇ ਪਿਕਅੱਪ ਵੈਨ ਦਾ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਸ਼ੈਰਿਫ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਦੁਪਹਿਰ ਨੂੰ ਲੈਜਵਿਊ 'ਚ ਇਕ ਇੰਜਣ ਵਾਲੇ ਛੋਟੇ ਜਹਾਜ਼ ਦਾ ਪਾਇਲਟ ਉਸ ਨੂੰ ਲੈਂਡ ਕਰ ਰਿਹਾ ਸੀ ਤੱਦ ਇਸ ਦੀ ਪਿਕਅੱਪ ਵੈਨ ਨਾਲ ਟੱਕਰ ਹੋ ਗਈ। ਇਹ ਵੈਨ ਬ੍ਰਾਊਨ ਕਾਊਂਟੀ ਦੇ ਇਕ ਰਾਜਮਾਰਗ 'ਤੇ ਜਾ ਰਹੀ ਸੀ। ਪਾਇਲਟ ਲੈਜਵਿਊ ਦਾ ਰਹਿਣ ਵਾਲਾ ਸੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਿਕਅੱਪ ਵੈਨ ਦੇ ਡਰਾਈਵਰ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਫੈਡਰਲ ਐਵੀਏਸ਼ਨ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।


author

Khushdeep Jassi

Content Editor

Related News