ਬੱਚੀ ਨੇ ਸਕੂਲ ਜਾਣ ਤੋਂ ਕੀਤਾ ਮਨਾ ਤਾਂ ਪਿਤਾ ਮੋਟਰਸਾਈਕਲ ''ਤੇ ਬੰਨ੍ਹ ਲੈ ਗਿਆ ਸਕੂਲ

Thursday, Apr 26, 2018 - 10:42 PM (IST)

ਬੱਚੀ ਨੇ ਸਕੂਲ ਜਾਣ ਤੋਂ ਕੀਤਾ ਮਨਾ ਤਾਂ ਪਿਤਾ ਮੋਟਰਸਾਈਕਲ ''ਤੇ ਬੰਨ੍ਹ ਲੈ ਗਿਆ ਸਕੂਲ

ਬੀਜਿੰਗ— ਚੀਨ 'ਚ ਇਕ ਬੱਚੀ ਨੇ ਜਦੋਂ ਸਕੂਲ ਜਾਣ ਤੋਂ ਮਨਾ ਕੀਤਾ ਤਾਂ ਉਸ ਦੇ ਪਿਤਾ ਨੇ ਉਸ ਨੂੰ ਮੋਟਰਸਾਈਕਲ 'ਤੇ ਬੰਨ੍ਹ ਕੇ ਸਕੂਲ ਤਕ ਛੱਡ ਕੇ ਆਇਆ। ਇਸ ਘਟਨਾ ਦਾ ਵੀਡੀਓ ਚੀਨੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇੰਟਰਨੈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਘਟਨਾ ਚੀਨ ਦੇ ਗੁਆਨਡੋਂਗ ਸੂਬੇ ਦੇ ਯੁਰਫੂ ਦੀ ਹੈ। ਮੀਡੀਆ ਰਿਪੋਰਟ ਮੁਤਾਬਕ ਪੁਲਸ ਨੇ ਸ਼ਖਸ ਨੂੰ ਫੜ੍ਹ ਕੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਵੀਡੀਓ 'ਚ ਇਕ ਬੱਚੀ ਮੋਟਰਸਾਈਕਲ ਦੀ ਸੀਟ ਨਾਲ ਬਨ੍ਹੀ ਹੋਈ ਤੇ ਰੋਂਦੀ ਹੋਈ ਨਜ਼ਰ ਆਉਂਦੀ ਹੈ ਪਰ ਉਸ ਦੇ ਦਰਦ ਨਾਲ ਉਸ ਦੇ ਪਿਤਾ 'ਤੇ ਕੋਈ ਅਸਰ ਨਹੀਂ ਪੈਂਦਾ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਖਸ ਨੇ ਬੱਚੀ ਨੂੰ ਉਦੋਂ ਤਕ ਨਹੀਂ ਛੱਡਿਆ ਜਦੋਂ ਤਕ ਉਹ ਬੱਚੀ ਨੂੰ ਕਲਾਸ 'ਚ ਬੈਠਾ ਨਹੀਂ ਆਇਆ। ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਬੱਚੀ ਸਕੂਲ ਜਾਣ ਤੋਂ ਮਨਾ ਕਰ ਰਹੀ ਸੀ, ਉਸ ਦੇ ਨਾ ਮੰਨਣ 'ਤੇ ਪਿਤਾ ਨੇ ਉਸ ਨੂੰ ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਲਿਟਾ ਕੇ ਬੰਨ੍ਹ ਦਿੱਤਾ। ਬੱਚੀ ਦੀ ਉਮਰ ਤੇ ਕਿਸ ਜਮਾਤ 'ਚ ਪੜ੍ਹਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਵਾਇਰਲ 'ਤੇ ਕਈ ਲੋਕਾਂ ਨੂੰ ਆਪਣੇ ਸਕੂਲ ਦੇ ਦਿਨ ਯਾਦ ਆ ਗਏ ਪਰ ਕਈਆਂ ਨੇ ਇਸ ਪਿਤਾ ਦੀ ਬੱਚੀ ਪ੍ਰਤੀ ਹੈਵਾਨੀਅਤ ਦੀ ਨਿੰਦਾ ਕੀਤੀ।


Related News