ਮਿਸਰ ''ਚ ਸੁਰੱਖਿਆ ਬਲਾਂ ਨੇ 5 ਅੱਤਵਾਦੀਆਂ ਨੂੰ ਕੀਤਾ ਢੇਰ
Wednesday, Aug 01, 2018 - 10:54 AM (IST)

ਕਾਹਿਰਾ,(ਭਾਸ਼ਾ)— ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉੱਤਰੀ ਸੂਬੇ ਕਲਊਬਿਆ 'ਚ ਸੁਰੱਖਿਆ ਬਲਾਂ ਨੇ 5 ਸ਼ੱਕੀ ਅੱਤਵਾਦੀਆਂ ਨੂੰ ਇਕ ਮੁਕਾਬਲੇ 'ਚ ਢੇਰ ਕਰ ਦਿੱਤਾ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਮੁਤਾਬਕ ਅੱਤਵਾਦੀ ਹਸਮ ਸਮੂਹ ਦੇ ਮੈਂਬਰ ਸਨ। ਉਨ੍ਹਾਂ ਨੂੰ ਵਿਦੇਸ਼ਾਂ 'ਚ ਰਹਿ ਰਹੇ ਉਨ੍ਹਾਂ ਦੇ ਨੇਤਾਵਾਂ ਵਲੋਂ ਦੇਸ਼ ਨੂੰ ਅਸਥਿਰ ਕਰਨ ਲਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਹੁਕਮ ਮਿਲੇ ਸਨ।
ਮਿਸਰ ਨੇ ਹਸਮ 'ਤੇ ਗੈਰ-ਕਾਨੂੰਨੀ ਸੰਗਠਨ ਮੁਸਲਿਮ ਬ੍ਰਦਰਹੁਡ ਦੀ ਅੱਤਵਾਦੀ ਇਕਾਈ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਅੱਤਵਾਦੀ ਸੰਗਠਨ ਦਾ ਉਭਾਰ 2016 'ਚ ਹੋਇਆ ਅਤੇ ਇਸ ਨੇ ਸੁਰੱਖਿਆ ਬਲਾਂ 'ਤੇ ਕਈ ਹਮਲੇ ਕੀਤੇ। ਮੁਸਲਿਮ ਬ੍ਰਦਰਹੁਡ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਹਸਮ ਨੇ ਕਈ ਵਾਰ ਵਿਗਿਆਪਨ 'ਚ ਅਲ-ਮਾਰਗ 'ਚ ਇਕ ਛਾਪੇਮਾਰੀ ਦੌਰਾਨ 5 ਹੋਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਹੋਰ ਟਿਕਾਣੇ ਤੋਂ ਹਥਿਆਰ ਬਰਾਮਦ ਕੀਤੇ ਸਨ।