ਸੁਰੱਖਿਆ ਪ੍ਰੀਸ਼ਦ ਨੂੰ ICJ ਤੋਂ ਜ਼ਿਆਦਾ ਤੋਂ ਜ਼ਿਆਦਾ ਮਦਦ ਲੈਣੀ ਚਾਹੀਦੀ ਹੈ: ਭਾਰਤ

Saturday, Oct 19, 2019 - 04:13 PM (IST)

ਸੁਰੱਖਿਆ ਪ੍ਰੀਸ਼ਦ ਨੂੰ ICJ ਤੋਂ ਜ਼ਿਆਦਾ ਤੋਂ ਜ਼ਿਆਦਾ ਮਦਦ ਲੈਣੀ ਚਾਹੀਦੀ ਹੈ: ਭਾਰਤ

ਸੰਯੁਕਤ ਰਾਸ਼ਟਰ— ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਅੰਤਰਰਾਸ਼ਟਰੀ ਵਿਵਾਦਾਂ ਦੇ ਨਿਆਇਕ ਹੱਲ ਨੂੰ ਬੜਾਵਾ ਦੇਣ ਲਈ ਕਿਸੇ ਹੋਰ ਮਾਧਿਅਮ ਨੂੰ ਚੁਣਨ ਦੀ ਬਜਾਏ ਅੰਤਰਰਾਸ਼ਟਰੀ ਅਦਾਲਤ ਤੋਂ ਜ਼ਿਆਦਾ ਤੋਂ ਜ਼ਿਆਦਾ ਮਦਦ ਲੈਣੀ ਚਾਹੀਦੀ ਹੈ।

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ/ਕਾਨੂੰਨੀ ਸਲਾਹਕਾਰ ਵਾਈ.ਊਮਾਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਮੁੱਖ ਨਿਆਇਕ ਅੰਗ, ਅੰਤਰਰਾਸ਼ਟਰੀ ਅਦਾਲਤ, ਰਾਸ਼ਟਰਾਂ ਦੇ ਵਿਚਾਲੇ ਵਿਵਾਦ 'ਤੇ ਫੈਸਲੇ 'ਤੇ ਅੰਤਰਰਾਸ਼ਟਰੀ ਤੇ ਸੁਰੱਖਿਆ ਬਰਕਰਾਰ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਊਮਾਸ਼ੰਕਰ ਨੇ ਕਿਹਾ ਕਿ ਦੇਸ਼ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਵਿਵਾਦ ਸੁਲਝਾਉਣ ਦੇ ਲਈ ਵਚਨਬੱਧ ਹੈ, ਜੋ ਸੰਯੁਕਤ ਰਾਸ਼ਟਰ ਚਾਰਟਰ ਦਾ ਇਕ ਮੂਲਭੂਤ ਸਿਧਾਂਤ ਹੈ। ਚਾਰਟਰ ਦੀ ਧਾਰਾ 33 ਇਸ ਡਿਊਟੀ ਨੂੰ ਹੋਰ ਮਜ਼ਬੂਤ ਕਰਦੀ ਹੈ ਤੇ ਉਹ ਰਸਤੇ ਮੁਹੱਈਆ ਕਰਵਾਉਂਦੀ ਹੈ, ਜੋ ਵਿਵਾਦ 'ਚ ਸ਼ਾਮਲ ਪੱਖ ਸੁਤੰਤਰ ਰੂਪ ਨਾਲ ਚੁਣ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਚਾਰਟਰ 'ਤੇ ਮਹਾਸਭਾ ਦੀ 6ਵੀਂ ਕਮੇਟੀ ਸੈਸ਼ਨ 'ਚ ਊਮਾਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਚਾਰਟਰ ਦੇ 6ਵੇਂ ਚੈਪਟਰ ਦੇ ਤਹਿਤ ਸੁਰੱਖਿਆ ਪ੍ਰੀਸ਼ਦ ਨੂੰ ਨਿਆਇਕ ਹੱਲ ਨੂੰ ਬੜਾਵਾ ਦੇਣ ਲਈ ਹੋਰ ਕੋਈ ਵਿਕਲਪ ਚੁਣਨ ਦੀ ਬਜਾਏ ਅੰਤਰਰਾਸ਼ਟਰੀ ਅਦਾਲਤ ਦਾ ਰੁਖ ਵਾਰ-ਵਾਰ ਕਰਨਾ ਚਾਹੀਦਾ ਹੈ।


author

Baljit Singh

Content Editor

Related News