ਨਿਊ ਸਾਊਥ ਵੇਲਜ਼ ਦੇ ਇਕ ਘਰ ''ਚੋਂ ਮਿਲੇ ਮਨੁੱਖੀ ਕੰਕਾਲ, ਜਾਂਚ ਜਾਰੀ

10/25/2017 10:24:45 AM

ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਦੇ ਮੱਧ ਉੱਤਰੀ ਤੱਟ 'ਤੇ ਨੇਮਬੁੱਕਾ ਹੈੱਡਸ ਦੇ ਘਰ ਖੋਦਾਈ ਦੌਰਾਨ ਮਜ਼ਦੂਰਾਂ ਨੇ ਹੈਰਾਨ ਕਰ ਦੇਣ ਵਾਲੀ ਖੋਜ ਕੀਤੀ ਹੈ। ਮੰਗਲਵਾਰ ਦੀ ਦੁਪਹਿਰ ਨੂੰ ਰੀਵਰਸਾਈਡ ਡ੍ਰਾਈਵ ਵਾਲੇ ਘਰ ਦੇ ਹਿੱਸੇ ਵਿਚ ਮਨੁੱਖੀ ਕੰਕਾਲ ਮਿਲੇ ਹਨ। ਇਸ ਬਾਰੇ ਜਲਦੀ ਹੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਉੱਥੇ ਪਹੁੰਚ ਕੇ ਘਰ ਦੇ ਉਸ ਹਿੱਸੇ ਨੂੰ ਸੀਲ ਕਰ ਦਿੱਤਾ। ਇਹ ਮੰਨਿਆ ਜਾਂਦਾ ਹੈ ਕਿ ਘਰ ਦੇ ਨਿਰਮਾਣ ਤੋਂ ਪਹਿਲਾਂ ਹੀ ਇਹ ਕੰਕਾਲ ਉੱਥੇ ਮੌਜੂਦ ਸਨ। ਇਹ ਘਰ ਨਦੀ ਕਿਨਾਰੇ ਸਥਿਤ ਹੈ। ਇਸ ਘਰ ਨੂੰ ਹਾਲ ਹੀ ਵਿਚ ਵੇਚਿਆ ਗਿਆ ਸੀ ਅਤੇ ਇਸ ਦੀ ਮੁੜ ਉਸਾਰੀ ਕੀਤੀ ਜਾ ਰਹੀ ਸੀ। ਘਰ ਦੀ ਮੁੜ ਉਸਾਰੀ ਲਈ ਜੋ ਮਜ਼ਦੂਰ ਲਗਾਏ ਗਏ ਸਨ, ਉਨ੍ਹਾਂ ਨੂੰ ਖੋਦਾਈ ਵਿਚ ਮਨੁੱਖੀ ਹੱਡੀਆਂ ਮਿਲੀਆਂ ਹਨ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।


Related News