ਆਸਟ੍ਰੇਲੀਆਈ ਲੋਕਾਂ ਨੂੰ ਵਾਪਿਸ ਲਿਆਉਣ ਲਈ ਸਰਕਾਰ ਵਧਾਏਗੀ ਹਫਤਾਵਾਰੀ ਗਿਣਤੀਆਂ : ਮੌਰੀਸਨ

Friday, Feb 05, 2021 - 06:12 PM (IST)

ਸਿਡਨੀ (ਬਿਊਰੋ) :ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੂਜੇ ਦੇਸ਼ਾਂ ਵਿਚ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵਾਪਿਸ ਲਿਆਉਣ ਲਈ ਹਫਤਾਵਾਰੀ ਗਿਣਤੀਆਂ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦਾ ਇਹ ਫ਼ੈਸਲਾ ਹੁਣ ਆਉਣ ਵਾਲੀ 15 ਫਰਵਰੀ ਤੋਂ ਲਾਗੂ ਹੋ ਜਾਵੇਗਾ। 

ਜ਼ਿਕਰਯੋਗ ਹੈ ਕਿ ਬ੍ਰਿਸਬੇਨ ਵਿਚ ਇਸ ਸਾਲ ਦੇ ਸ਼ੁਰੂ ਵਿਚ ਹੀ ਕੋਰੋਨਾ ਦੇ ਨਵੇਂ ਵੈਰੀਐਂਟ ਦਾ ਮਾਮਲਾ ਮਿਲਣ ਕਾਰਨ ਬਾਹਰੀ ਯਾਤਰੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਗਈ ਸੀ ਅਤੇ ਹੁਣ 15 ਫਰਵਰੀ ਤੋਂ ਦੱਖਣੀ ਆਸਟ੍ਰੇਲੀਆ ਵਿਚ ਇਹ ਹਫਤਾਵਾਰੀ ਗਿਣਤੀ 530 ਅਤੇ ਵਿਕਟੋਰੀਆ ਵਿਚ 1,310 ਕਰ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਅੱਜ ਕੈਨਬਰਾ ਵਿਚ ਹੋ ਰਹੀ ਕੌਮੀ ਪੱਧਰ ਦੀ ਕੈਬਿਨਟ ਮੀਟਿੰਗ ਵਿਚ ਇਹ ਫ਼ੈਸਲਾ ਸੁਣਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਰੂਸ-ਚੀਨ ਨੂੰ ਬਾਈਡੇਨ ਦਾ ਸਖ਼ਤ ਸੰਦੇਸ਼, ਕਿਹਾ-'ਅਮਰੀਕਾ ਇਜ਼ ਬੈਕ'

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ, ਦੇਸ਼ ਤੋਂ ਬਾਹਰ ਫਸੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਸਮਝਦੀ ਹੈ ਪਰ ਜਨਤਕ ਸਿਹਤ ਲਈ ਲੋੜੀਂਦੇ ਸਾਰੇ ਕਦਮ ਸਰਕਾਰ ਵੱਲੋਂ ਚੁੱਕੇ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਚੁੱਕੇ ਜਾਂਦੇ ਰਹਿਣਗੇ। ਜ਼ਿਕਰਯੋਗ ਇਹ ਵੀ ਹੈ ਕਿ ਕੋਰੋਨਾ ਕਾਲ ਦੇ ਚਲਦਿਆਂ ਆਸਟ੍ਰੇਲੀਆ ਵਿਚ 211,000 ਲੋਕਾਂ ਦੀ ਬਾਹਰਲੇ ਦੇਸ਼ਾਂ ਤੋਂ ਵਾਪਸੀ ਹੋਈ ਹੈ ਪਰ ਹਾਲੇ ਵੀ 40,000 ਦੇ ਕਰੀਬ ਲੋਕ ਬਾਹਰ ਫਸੇ ਹਨ ਅਤੇ ਉਹ ਆਪਣੇ ਘਰਾਂ ਨੂੰ ਪਰਤਣ ਲਈ ਦਿਨ ਰਾਤ ਸਰਕਾਰ ਦੇ ਫ਼ੈਸਲਿਆਂ ਵੱਲ ਦੇਖ ਰਹੇ ਹਨ।

ਨੋਟ- ਆਸਟ੍ਰੇਲੀਆਈ ਲੋਕਾਂ ਨੂੰ ਵਾਪਸ ਲਿਆਉਣ ਸੰਬੰਧੀ ਮੌਰੀਸਨ ਦੀ ਯੋਜਨ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News