ਸਕਾਟਲੈਂਡ: 2021 ਦੇ ਪਹਿਲੇ ਅੱਧ 'ਚ ਨਸ਼ਿਆਂ ਨਾਲ ਹੋਈਆਂ 700 ਤੋਂ ਵੱਧ ਮੌਤਾਂ

09/15/2021 8:27:08 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ 'ਚ ਇਸ ਸਾਲ ਦੀ ਪਹਿਲੀ ਛਿਮਾਹੀ 'ਚ ਨਸ਼ਿਆਂ ਨਾਲ 700 ਤੋਂ ਵੱਧ ਮੌਤਾਂ ਹੋਈਆਂ ਹਨ। ਸਕਾਟਲੈਂਡ ਦੀ ਡਰੱਗਜ਼ ਪਾਲਿਸੀ ਮੰਤਰੀ ਐਂਜੇਲਾ ਕਾਂਸਟੈਂਸ ਦੁਆਰਾ ਦੱਸੇ ਗਏ ਇਨ੍ਹਾਂ ਅੰਕੜਿਆਂ 'ਚ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਥੋੜ੍ਹੀ ਜਿਹੀ ਗਿਰਾਵਟ ਦਰਜ ਹੋਈ ਹੈ। ਅੰਕੜਿਆਂ ਅਨੁਸਾਰ 2021 ਦੀ ਜਨਵਰੀ ਅਤੇ ਜੂਨ ਦੇ ਵਿਚਕਾਰ, 722 ਸ਼ੱਕੀ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ 2020 ਦੀ ਗਿਣਤੀ ਨਾਲੋਂ 9 ਘੱਟ ਹਨ।

ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO

ਕਾਂਸਟੈਂਸ ਨੇ ਕਿਹਾ ਕਿ ਇਹ ਅੰਕੜੇ ਭਿਆਨਕ ਹਨ ਅਤੇ ਸਰਕਾਰ ਇਸ ਜਨਤਕ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਕਾਰਵਾਈਆਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕਾਟਲੈਂਡ ਸਰਕਾਰ ਅਗਲੇ ਤਿੰਨ ਸਾਲਾਂ 'ਚ ਸਿਹਤ ਸੁਧਾਰ ਸਕਾਟਲੈਂਡ '.ਚ 2.3 ਮਿਲੀਅਨ ਪੌਂਡ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਸਰੀਰਿਕ ਸਿਹਤ ਦੇ ਨਾਲ ਮਾਨਸਿਕ ਸਿਹਤ ਦਾ ਵੀ ਇਲਾਜ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News