ਸਕਾਟਲੈਂਡ: ਨਿਕੋਲਾ ਸਟਰਜਨ ਨੇ ਤੋੜਿਆ ਆਪਣਾ ਹੀ ਬਣਾਇਆ ਕਾਨੂੰਨ, ਮੰਗੀ ਮੁਆਫੀ

Wednesday, Dec 23, 2020 - 03:08 PM (IST)

ਸਕਾਟਲੈਂਡ: ਨਿਕੋਲਾ ਸਟਰਜਨ ਨੇ ਤੋੜਿਆ ਆਪਣਾ ਹੀ ਬਣਾਇਆ ਕਾਨੂੰਨ, ਮੰਗੀ ਮੁਆਫੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇਸ ਦੀਆਂ ਸਾਵਧਾਨੀਆਂ ਰੱਖਣੀਆਂ ਬਹੁਤ ਜਰੂਰੀ ਹਨ, ਜਿਹਨਾਂ ਵਿੱਚੋਂ ਚਿਹਰੇ ਨੂੰ ਮਾਸਕ ਨਾਲ ਢਕਣਾ ਬਹੁਤ ਜ਼ਰੂਰੀ ਹੈ। ਤਕਰੀਬਨ ਸਾਰੇ ਹੀ ਮੁਲਕਾਂ ਨੇ ਮਾਸਕ ਦੀ ਵਰਤੋਂ ਕਰਨ 'ਤੇ ਜੋਰ ਦਿੱਤਾ ਹੈ। ਸਕਾਟਲੈਂਡ ਵਿੱਚ ਵੀ ਲੋਕਾਂ ਲਈ ਸਮਾਜ ਵਿਚ ਵਿਚਰਨ ਦੌਰਾਨ ਚਿਹਰੇ ਨੂੰ ਮਾਸਕ ਨਾਲ ਢਕਣਾ ਜ਼ਰੂਰੀ ਕੀਤਾ ਗਿਆ ਹੈ ਪਰ ਮਹਾਮਾਰੀ ਤੋਂ ਬਚਣ ਲਈ ਸਕਾਟਲੈਂਡ ਵਿਚ ਨਿਕੋਲਾ ਸਟਾਰਜਨ ਦੁਆਰਾ ਹੀ ਲਾਗੂ ਕੀਤੇ ਗਏ ਮਾਸਕ ਪਾਉਣ ਦੇ ਕਾਨੂੰਨ ਨੂੰ ਫਸਟ ਮਿਨਿਸਟਰ ਨੇ ਬਿਨਾਂ ਫੇਸ ਮਾਸਕ ਪਹਿਨੇ ਇਕ ਪੱਬ ਵਿਚ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਖੁਦ ਹੀ ਤੋੜਿਆ ਹੈ।

 

ਇਸ ਮਾਮਲੇ ਵਿਚ ਪਿਛਲੇ ਹਫਤੇ ਐਡਿਨਬਰਾ ਦੇ ਮਾਰਟਨਹੈਲ ਵਿਚ ਇੱਕ ਅੰਤਮ ਸੰਸਕਾਰ ਦੇ ਬਾਅਦ ਨਿਕੋਲਾ ਸਟਰਜਨ ਇਕ ਪੱਬ ਵਿਚ ਤਿੰਨ ਬਜ਼ੁਰਗ ਔਰਤਾਂ ਨਾਲ ਬਿਨਾਂ ਮਾਸਕ ਦੇ ਖੜ੍ਹੇ ਹੋਏ ਗੱਲਬਾਤ ਕਰਦੀ ਨਜ਼ਰ ਆਈ। ਜਦਕਿ ਐੱਸ. ਐੱਨ. ਪੀ. ਦੇ ਮੰਤਰੀਆਂ ਦੁਆਰਾ ਪਾਸ ਕੀਤੇ ਗਏ ਇਕ ਕਾਨੂੰਨ ਤਹਿਤ, ਰੈਸਟੋਰੈਂਟਾਂ, ਪੱਬਾਂ ਆਦਿ ਵਿਚ ਮੇਜ਼ 'ਤੇ ਬੈਠਣ ਤੱਕ ਮੂੰਹ ਨੂੰ ਢਕਣਾ ਜਰੂਰੀ ਹੈ। ਸਕਾਟਲੈਂਡ ਵਿਚ ਸਤੰਬਰ ਤੋਂ ਪ੍ਰਹੁਣਚਾਰੀ ਦੀਆਂ ਥਾਵਾਂ 'ਤੇ ਹੈਲਥ ਪ੍ਰੋਟੈਕਸ਼ਨ ਰੈਗੂਲੇਸ਼ਨਜ਼ 2020 ਅਨੁਸਾਰ ਮਾਸਕ ਪਾਉਣਾ ਨਿਰਧਾਰਤ ਕੀਤਾ ਗਿਆ ਹੈ ,ਜਿਸ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਨਿਕੋਲਾ ਸਟਰਜਨ ਨੇ ਇਕ ਬਿਆਨ ਰਾਹੀਂ ਆਪਣੀ ਇਸ ਗਲਤੀ 'ਤੇ ਅਫਸੋਸ ਪ੍ਰਗਟ ਕਰਦਿਆਂ ਮਾਸਕ ਨਾ ਪਾਉਣ ਲਈ ਮਾਫੀ ਮੰਗੀ ਹੈ।


author

Lalita Mam

Content Editor

Related News