ਸਕਾਟਲੈਂਡ ''ਚ ਸ਼ੁਰੂ ਹੋ ਰਹੀ ਹੈ ਵਿਦਿਆਰਥੀਆਂ ਦੀ ਕੋਰੋਨਾਵਾਇਰਸ ਮਾਸ ਟੈਸਟਿੰਗ

12/01/2020 6:05:16 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੀ ਵਿਆਪਕ ਪੱਧਰ 'ਤੇ ਕੋਵਿਡ-19 ਟੈਸਟ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਜਿਸ ਨਾਲ ਕ੍ਰਿਸਮਸ ਦੌਰਾਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਕੀਤਾ ਜਾ ਸਕੇ। ਇਸ ਮਾਸ ਟੈਸਟਿੰਗ ਦੌਰਾਨ ਵਿਦਿਆਰਥੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਦੋ ਤੇਜ਼ ਲੇਟ੍ਰਲ ਫਲੋ ਡਿਵਾਈਸ (ਐਲ ਐਫ ਡੀ) ਟੈਸਟ ਲੈਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਤਿੰਨ ਦਿਨਾਂ ਦੇ ਫਰਕ ਨਾਲ ਕੀਤੇ ਜਾਣਗੇ। 

ਜੇਕਰ ਵਿਦਿਆਰਥੀਆਂ ਦੁਆਰਾ ਲਏ ਗਏ ਇਹ ਦੋਵੇ ਟੈਸਟ ਨਕਾਰਾਤਮਕ ਆਉਂਦੇ ਹਨ ਤਾਂ ਉਹ ਘਰ ਜਾਣ ਲਈ ਯੋਗ ਹੋਣਗੇ ਪਰ ਜੇ ਕੋਈ ਟੈਸਟ ਵਾਇਰਸ ਪਾਜ਼ੇਟਿਵ ਆਉਂਦਾ ਹੈ ਤਾਂ ਵਿਦਿਆਰਥੀਆਂ ਨੂੰ ਇਕਾਂਤਵਾਸ ਹੋਣ ਲਈ ਕਿਹਾ ਜਾਵੇਗਾ। ਸਰਕਾਰ ਦੇ ਅਨੁਮਾਨ ਮੁਤਾਬਕ, ਲੱਗਭਗ 80,000 ਵਿਦਿਆਰਥੀ ਕ੍ਰਿਸਮਸ ਮੌਕੇ ਘਰ ਜਾਣ ਦੀ ਯੋਜਨਾ ਬਣਾ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਚਿਤਾਵਨੀ ਜਾਰੀ 

ਮਾਸ ਟੈਸਟਿੰਗ ਦੌਰਾਨ ਕੀਤੇ ਟੈਸਟ ਤੇਜ਼ੀ ਨਾਲ ਨਤੀਜੇ ਦੇਣ ਵਾਲੇ ਹੁੰਦੇ ਹਨ, ਜਿਹਨਾਂ ਵਿੱਚ ਨਮੂਨਿਆਂ ਦੀ ਸਾਈਟ 'ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਕਿਸੇ ਲੈਬ ਦੀ ਲੋੜ ਨਹੀਂ ਹੁੰਦੀ ਹੈ ਜਦਕਿ ਨਤੀਜੇ ਅੱਧੇ ਘੰਟੇ ਤੋਂ ਘੱਟ ਸਮੇਂ ਵਿਚ ਵੀ ਉਪਲੱਬਧ ਹੁੰਦੇ ਹਨ। ਇਸ ਟੈਸਟਿੰਗ ਪ੍ਰਕਿਰਿਆ ਵਿੱਚ ਸੇਂਟ ਐਂਡਰਿਊਜ ਨੇ ਸਭ ਤੋਂ ਪਹਿਲਾਂ ਟੈਸਟਿੰਗ ਸ਼ੁਰੂ ਕੀਤੀ ਹੈ ਜਦਕਿ ਸਕਾਟਲੈਂਡ ਦੀਆਂ ਤਕਰੀਬਨ 19 ਹੋਰ ਉੱਚ ਸੰਸਥਾਵਾਂ ਇਸ ਵਿੱਚ ਹਿੱਸਾ ਲੈਣਗੀਆਂ ਤਾਂ ਜੋ ਵਾਇਰਸ ਦੇ ਪਸਾਰ ਨੂੰ ਰੋਕਿਆ ਜਾ ਸਕੇ।


Vandana

Content Editor

Related News