ਸਕਾਟਲੈਂਡ: ਕੋਪ 26 ਲਈ ਪੁਲਸ ਦੇ ਫਰੰਟਲਾਈਨ ਅਧਿਕਾਰੀਆਂ ਦੀ ਗਿਣਤੀ ਕੀਤੀ ''ਦੁੱਗਣੀ''
Monday, Jul 26, 2021 - 06:00 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਨੇ ਇਸ ਸਾਲ ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਜਨਤਕ ਸਮੱਸਿਆਵਾਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਫਰੰਟਲਾਈਨ ਅਧਿਕਾਰੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਇਸ ਮੰਤਵ ਲਈ ਸਕਾਟਲੈਂਡ ਪੁਲਸ ਕੋਲ ਹੁਣ 2,100 ਅਧਿਕਾਰੀ ਹਨ ਜੋ ਜਨਤਕ ਸਮੱਸਿਆ ਜਾਂ ਲੋਕਾਂ ਦੁਆਰਾ ਪੈਦਾ ਕੀਤੀਆਂ ਗੜਬੜੀਆਂ ਨਾਲ ਨਜਿੱਠਣ ਦੇ ਯੋਗ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 1,100 ਸੀ।
ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ : ਬੀਬੀ 'ਤੇ ਸੈਂਕੜੇ ਚੂਹਿਆਂ ਨੇ ਕਰ ਦਿੱਤਾ ਹਮਲਾ, ਕੁਤਰ ਦਿੱਤੇ ਹੱਥ-ਪੈਰ
ਇਸਦੇ ਇਲਾਵਾ ਨਵੰਬਰ ਵਿੱਚ ਗਲਾਸਗੋ 'ਚ ਸੰਯੁਕਤ ਰਾਸ਼ਟਰ ਦੀ ਇਸ ਮਹੱਤਵਪੂਰਣ ਈਵੈਂਟ ਲਈ ਵਿਸ਼ਵ ਭਰ ਦੇ ਨੇਤਾ ਇਕੱਠੇ ਹੋਣ ਤੋਂ ਪਹਿਲਾਂ, ਹੋਰ 100 ਅਧਿਕਾਰੀਆਂ ਨੂੰ ਵੀ ਸਪੈਸ਼ਲ ਸਿਖਲਾਈ ਦੇਣ ਦੀ ਯੋਜਨਾ ਹੈ। ਸਕਾਟਲੈਂਡ ਪੁਲਸ ਦੇ ਸਹਾਇਕ ਚੀਫ ਕਾਂਸਟੇਬਲ ਮਾਰਕ ਵਿਲੀਅਮਜ਼ ਅਨੁਸਾਰ ਕੋਪ 26 ਦੀ ਤਿਆਰੀ ਲਈ 15 ਮਹੀਨਿਆਂ ਵਿੱਚ ਸਕਾਟਲੈਂਡ ਨੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਕੀਤਾ ਹੈ। ਇਹ ਪੁਲਸ ਅਧਿਕਾਰੀ ਕੋਪ 26 ਸੰਮੇਲਨ ਦੌਰਾਨ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਵਿੱਚ ਮਦਦ ਕਰਨਗੇ।