ਸਕਾਟਲੈਂਡ: ਅਰਵੇਨ ਤੂਫ਼ਾਨ ਤੋਂ ਬਾਅਦ ਮਦਦ ਲਈ ਕੀਤੀ ਫ਼ੌਜ ਦੀ ਤਾਇਨਾਤੀ

Friday, Dec 03, 2021 - 04:26 PM (IST)

ਸਕਾਟਲੈਂਡ: ਅਰਵੇਨ ਤੂਫ਼ਾਨ ਤੋਂ ਬਾਅਦ ਮਦਦ ਲਈ ਕੀਤੀ ਫ਼ੌਜ ਦੀ ਤਾਇਨਾਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਟ ਦੇ ਕਈ ਖੇਤਰਾਂ ਵਿਚ ਆਏ ਤੂਫ਼ਾਨ ਅਰਵੇਨ ਨਾਲ ਵੱਡੇ ਪੱਧਰ 'ਤੇ ਤਬਾਹੀ ਮੱਚੀ ਹੈ, ਜਿਸ ਕਾਰਨ ਲੋਕਾਂ ਦੀ ਸਹਾਇਤਾ ਕਰਨ ਲਈ ਫ਼ੌਜ ਦੀ ਤਾਇਨਾਤੀ ਕੀਤੀ ਗਈ ਹੈ। ਤੂਫ਼ਾਨ ਅਰਵੇਨ ਕਾਰਨ ਹੋਈ ਤਬਾਹੀ ਤੋਂ ਬਾਅਦ ਕੁੱਝ ਖੇਤਰਾਂ ਜਿਵੇਂ ਕਿ ਏਬਰਡੀਨਸ਼ਾਇਰ ਵਿਚ ਅਜੇ ਵੀ ਬਿਜਲੀ ਤੋਂ ਬਿਨਾਂ ਰਹਿ ਰਹੇ ਲੋਕਾਂ ਦੀ ਸਹਾਇਤਾ ਲਈ 100 ਤੋਂ ਵੱਧ ਫ਼ੌਜੀ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ। ਇਕ ਸਥਾਨਕ ਅਥਾਰਟੀ ਵੱਲੋਂ ਯੂ.ਕੇ. ਸਰਕਾਰ ਨੂੰ ਸਹਾਇਤਾ ਦੀ ਬੇਨਤੀ ਕਰਨ ਤੋਂ ਬਾਅਦ ਵੀਰਵਾਰ ਨੂੰ ਪ੍ਰਭਾਵਿਤ ਭਾਈਚਾਰਿਆਂ ਵਿਚ ਫ਼ੌਜੀਆਂ ਦੀ ਤਾਇਨਾਤੀ ਸ਼ੁਰੂ ਹੋਈ।

ਸਕਾਟਿਸ਼ ਅਤੇ ਦੱਖਣੀ ਇਲੈਕਟ੍ਰੀਸਿਟੀ ਨੈੱਟਵਰਕਸ (SSEN) ਨੇ ਸ਼ੁੱਕਰਵਾਰ ਦੇ ਤੂਫਾਨ ਕਾਰਨ ਹੋਏ ਨੁਕਸਾਨ ਤੋਂ ਬਾਅਦ 120,000 ਤੋਂ ਵੱਧ ਗਾਹਕਾਂ ਨੂੰ ਦੁਬਾਰਾ ਸਪਲਾਈ ਨਾਲ ਜੋੜਿਆ ਹੈ ਅਤੇ ਏਬਰਡੀਨਸ਼ਾਇਰ, ਮੋਰੇ, ਐਂਗਸ, ਪਰਥਸ਼ਾਇਰ ਅਤੇ ਸਟਰਲਿੰਗਸ਼ਾਇਰ ਆਦਿ ਖੇਤਰਾਂ ਵਿਚ ਅਜੇ ਵੀ ਬਿਜਲੀ ਸਪਲਾਈ ਪ੍ਰਭਾਵਿਤ ਹੈ। ਬਿਜਲੀ ਕੰਪਨੀ ਨੇ ਕਿਹਾ ਹੈ ਕਿ ਉਹ ਬਦਲਵੇਂ ਪ੍ਰਬੰਧ ਕਰਨ ਵਿਚ ਅਸਮਰੱਥ ਕਿਸੇ ਵੀ ਗਾਹਕ ਲਈ ਰਿਹਾਇਸ਼ ਦੇ ਸਾਰੇ ਵਾਜਬ ਖ਼ਰਚਿਆਂ ਦੀ ਅਦਾਇਗੀ ਕਰੇਗੀ। ਇਸਦੇ ਨਾਲ ਹੀ ਮੁਫ਼ਤ ਗਰਮ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਲਈ ਕੰਪਨੀ ਦੀਆਂ ਭਲਾਈ ਸਹੂਲਤਾਂ ਤੱਕ ਪਹੁੰਚ ਕਰਨ ਵਿਚ ਅਸਮਰੱਥ ਗਾਹਕ, ਸਥਾਨਕ ਅਦਾਰਿਆਂ ਤੋਂ 15 ਪੌਂਡ ਪ੍ਰਤੀ ਵਿਅਕਤੀ ਤੱਕ, ਟੇਕਵੇਅ ਜਾਂ ਭੋਜਨ ਦੀ ਕੀਮਤ ਦਾ ਦਾਅਵਾ ਵੀ ਕਰ ਸਕਦੇ ਹਨ।


author

cherry

Content Editor

Related News