ਵਿਗਿਆਨੀਆਂ ਨੇ ਜ਼ਮੀਨ ਤੋਂ 1,300 ਫੁੱਟ ਹੇਠਾਂ ਜ਼ਿੰਦਗੀ ਦੇ ਸੰਕੇਤਾਂ ਦੀ ਕੀਤੀ ਪਛਾਣ
Thursday, Apr 19, 2018 - 04:55 PM (IST)

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਨੇ ਇਟਲੀ ਵਿਚ ਜ਼ਮੀਨ ਤੋਂ ਕਰੀਬ 1,300 ਫੁੱਟ ਹੇਠਾਂ ਇਕ ਵਿਸ਼ਾਲ ਗੁਫਾ ਵਿਚ ਜ਼ਿੰਦਗੀ ਹੋਣ ਦੇ ਸੰਕੇਤਾਂ ਦੀ ਪਛਾਣ ਕੀਤੀ ਹੈ। ਇਹ ਅਜਿਹੀ ਜਾਣਕਾਰੀ ਹੈ ਜਿਸ ਨਾਲ ਦੂਜੇ ਗ੍ਰਹਿਆਂ 'ਤੇ ਜ਼ਿੰਦਗੀ ਦਾ ਪਤਾ ਲਗਾਉਣ ਵਿਚ ਮਦਦ ਮਿਲ ਸਕਦੀ ਹੈ। ਅਮਰੀਕਾ ਵਿਚ ਪੇਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਮੱਧ ਇਟਲੀ ਵਿਚ ਫ੍ਰਾਂਸੀਸੀ ਗੁਫਾਫਾਂ ਦੇ ਸੂਖਮ ਜੀਵ ਵਿਗਿਆਨ ਅਤੇ ਭੂ-ਰਸਾਇਣ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਖਣਿਜ ਜਿਪਸਮ ਵਿਚ ਪਰਮਾਣੂਆਂ ਦੀ ਆਈਸੋਟੋਪਿਕ ਸਮੱਗਰੀ ਵਿਚ ਭਿੰਨਤਾਵਾਂ ਦਾ ਪਤਾ ਲਗਾਇਆ ਹੈ। ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸਾਰੇ ਜਿਪਸਮ ਸੂਖਮ ਜੀਵਾਂ ਰਾਹੀਂ ਨਹੀਂ ਬਣੇ ਹੁੰਦੇ ਪਰ ਸੂਖਮ ਜੀਵਾਂ ਵੱਲੋਂ ਬਣਾਏ ਗਏ ਜਿਪਸਮ ਪਰਮਾਣੂਆਂ ਵਿਚ ਆਈਸੋਟੋਪ ਦਾ ਇਕ ਵੱਖਰਾ ਅਨੁਪਾਤ ਹੋਵੇਗਾ। ਪੇਨਸਿਲਵੇਨੀਆ ਸਟੇਟ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਜੇਨ ਮੈਕਲਾਡੀ ਨੇ ਕਿਹਾ ਕਿ ਇਸ ਗੁਫਾ ਵਾਤਾਵਰਣ ਦੀ ਵਰਤੋਂ ਕਰ ਕੇ ਅਸੀਂ ਹੋਰ ਗ੍ਰਹਿਆਂ ਦੇ ਅਤੀਤ ਜਾਂ ਵਰਤਮਾਨ ਵਿਚ ਜ਼ਿੰਦਗੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰ ਸਕਦੇ ਹਾਂ।