ਆ ਗਿਆ ਪਲਾਜ਼ਮਾ ਜੈੱਟ, 30 ਸੈਕਿੰਡ ''ਚ ਮਾਰ ਦੇਵੇਗਾ ਕੋਰੋਨਾ ਵਾਇਰਸ
Thursday, Nov 12, 2020 - 09:21 PM (IST)
ਲਾਸ ਏਜੰਲਸ-ਅਮਰੀਕਾ ਦੇ ਲਾਸ ਏਜੰਲਸ 'ਚ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਕੀਤੇ ਗਏ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਪਲਾਜ਼ਮਾ ਜੈੱਟ ਧਾਤ, ਚਮੜੇ ਅਤੇ ਪਲਾਸਟਿਕ ਦੀ ਸਤ੍ਹਾ 'ਤੇ ਮੌਜੂਦ ਕੋਰੋਨਾ ਵਾਇਰਸ ਨੂੰ 30 ਸੈਕਿੰਡਾਂ ਤੋਂ ਵੀ ਘੱਟ ਸਮੇਂ 'ਚ ਮਾਰ ਸਕਦਾ ਹੈ। ਖੋਜਕਾਰਾਂ ਨੇ ਥ੍ਰੀ-ਡੀ ਪ੍ਰਿੰਟਰ ਨਾਲ ਪਲਾਜ਼ਮਾ ਜੈੱਟ ਦੀ ਸਪ੍ਰੇਅ ਬਣਾਈ ਹੈ। ਇਸ ਦਾ ਟੈਸਟ ਵੀ ਸਫਲ ਰਿਹਾ। ਖੋਜ 'ਚ ਪਲਾਜ਼ਮਾ ਜੈੱਟ ਦੀ ਸਪ੍ਰਅੇ ਪਲਾਸਟਿਕ, ਧਾਤ, ਕਾਰਡ ਬੋਰਡ ਅਤੇ ਚਮੜੇ 'ਤੇ ਕੀਤਾ ਗਿਆ।
ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ
ਇਸ ਤੋਂ ਪਤਾ ਚੱਲਦਾ ਹੈ ਕਿ ਸਪ੍ਰੇਅ ਹਰੇਕ ਕੋਰੋਨਾ ਵਾਇਰਸ ਨੂੰ ਤਿੰਨ ਮਿੰਟ ਤੋਂ ਵੀ ਘੱਟ ਸਮੇਂ 'ਚ ਮਾਰ ਦਿੱਤਾ। ਜ਼ਿਆਦਾਤਰ ਵਾਇਰਸ ਨੂੰ ਮਾਰਨ 'ਚ ਸਿਰਫ 30 ਸੈਕਿੰਡ ਲੱਗੇ। ਫਿਜ਼ਿਕਸ ਆਫ ਫਲੂਡਸ ਨਾਂ ਦੇ ਜਰਨਲ 'ਚ ਪ੍ਰਕਾਸ਼ਿਤ ਖੋਜ 'ਚ ਦੱਸਿਆ ਗਿਆ ਹੈ ਕਿ ਪਲਾਜ਼ਮਾ ਜੈੱਟ ਚਾਰ ਬੁਨਿਆਦੀ ਸਥਿਤੀਆਂ 'ਚੋਂ ਇਕ ਹੈ। ਸਥਿਰ ਗੈਸ ਨੂੰ ਗਰਮ ਕਰਕੇ ਜਾਂ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਸੰਪਰਕ 'ਚ ਲਿਆ ਕੇ ਇਸ ਨੂੰ ਬਣਾਉਣਾ ਸੰਭਵ ਹੈ। ਪਲਾਜ਼ਮਾ ਜੈੱਟ ਦੀ ਸਪ੍ਰੇਅ ਨੂੰ ਫੇਸ ਮਾਸਕ 'ਤੇ ਵੀ ਇਸਤੇਮਾਲ ਕੀਤਾ ਗਿਆ। ਇਹ ਸਪ੍ਰੇਅ ਮਾਕਸ 'ਤੇ ਵੀ ਉਸ ਤਰ੍ਹਾਂ ਦੇ ਕੰਮ ਕਰਦੀ ਹੈ।
ਇਹ ਵੀ ਪੜ੍ਹੋ :- ਹੁਣ ਨਹੀਂ ਆਉਣਗੇ ਡਰਾਉਣੇ ਸੁਫਨੇ, ਇਸ ਐਪ ਨੂੰ ਮਿਲੀ FDA ਦੀ ਮਨਜ਼ੂਰੀ