ਸੰਘਣੀ ਧੁੰਦ ਦਾ ਕਹਿਰ; ਲਹਿੰਦੇ ਪੰਜਾਬ 'ਚ ਸਕੂਲ 24 ਨਵੰਬਰ ਤੱਕ ਰਹਿਣਗੇ ਬੰਦ

Saturday, Nov 16, 2024 - 10:05 AM (IST)

ਲਾਹੌਰ (ਏਜੰਸੀ)- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੰਘਣੀ ਧੁੰਦ ਕਾਰਨ ਸਕੂਲਾਂ ਅਤੇ ਟਿਊਸ਼ਨ ਸੈਂਟਰਾਂ ਸਮੇਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ 24 ਨਵੰਬਰ ਤੱਕ ਬੰਦ ਕਰਨ ਦੀ ਮਿਆਦ ਵਧਾ ਦਿੱਤੀ ਹੈ। ਆਰਟੀ ਨਿਊਜ਼ ਦੀ ਰਿਪੋਰਟ ਮੁਤਾਬਕ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 1600 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਵਿਦਿਅਕ ਅਦਾਰੇ 17 ਨਵੰਬਰ ਤੱਕ ਬੰਦ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾ ਰਹੇ ਹਿੰਦੂ ਸ਼ਰਧਾਲੂ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਧੁੰਦ ਦੇ ਹਾਲਾਤ ਅਤੇ ਘਟਦੀ ਦਿੱਖ ਦੇ ਮੱਦੇਨਜ਼ਰ,ਪੰਜਾਬ ਸੂਬੇ ਵਿੱਚ ਉੱਚ ਸੈਕੰਡਰੀ ਪੱਧਰ (12ਵੀਂ ਕਲਾਸ) ਤੱਕ ਦੇ ਪ੍ਰਾਈਵੇਟ ਟਿਊਸ਼ਨ ਕੇਂਦਰਾਂ ਸਮੇਤ ਸਾਰੇ ਵਿਦਿਅਕ ਅਦਾਰਿਆਂ (ਜਨਤਕ/ਪ੍ਰਾਈਵੇਟ) ਨੂੰ ਬੰਦ ਕਰਨ ਅਤੇ ਆਨਲਾਈਨ ਸਿਸਟਮ ਵਿੱਚ ਤਬਦੀਲ ਕਰਨ ਦੀ ਮਿਆਦ 24.11.2024. ਤੱਕ ਵਧਾਈ ਜਾਂਦੀ ਹੈ।

ਇਹ ਵੀ ਪੜ੍ਹੋ: ਕੀ ਖ਼ਤਮ ਹੋ ਜਾਵੇਗਾ ਰੂਸ-ਯੂਕ੍ਰੇਨ ਯੁੱਧ? ਜਾਣੋ ਕੀ ਬੋਲੇ ਡੋਨਾਲਡ ਟਰੰਪ

ਲਾਹੌਰ ਅਤੇ ਮੁਲਤਾਨ 'ਚ ਆਉਣ ਵਾਲੇ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਤੋਂ ਪੂਰਨ ਲਾਕਡਾਊਨ ਲਾਗੂ ਰਹੇਗਾ, ਜਦਕਿ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਧੁੰਦ ਦੀ ਸਥਿਤੀ 'ਤੇ ਨਜ਼ਰ ਰੱਖੀ ਜਾਵੇਗੀ। ਏਆਰਵਾਈ ਨਿਊਜ਼ ਦੇ ਅਨੁਸਾਰ, ਪਾਕਿਸਤਾਨ ਦੀ ਸੀਨੀਅਰ ਸੂਚਨਾ ਅਤੇ ਵਾਤਾਵਰਣ ਸੁਰੱਖਿਆ ਮੰਤਰੀ ਮਰਿਅਮ ਔਰੰਗਜ਼ੇਬ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ, ਧੁੰਦ ਕਾਰਨ ਹੋਣ ਵਾਲੇ ਗੰਭੀਰ ਸਿਹਤ ਜੋਖਮਾਂ 'ਤੇ ਜ਼ੋਰ ਦਿੱਤਾ ਅਤੇ ਇਸ ਦੀ ਤੁਲਨਾ ਕੋਵਿਡ-19 ਦੌਰਾਨ ਅਨੁਭਵ ਕੀਤੇ ਗਏ ਖ਼ਤਰਿਆਂ ਨਾਲ ਕੀਤੀ। ਉਨ੍ਹਾਂ ਨੇ ਲਾਹੌਰ ਅਤੇ ਮੁਲਤਾਨ ਵਿੱਚ 16 ਨਵੰਬਰ ਤੋਂ ਇੱਕ ਹਫ਼ਤੇ ਲਈ ਉਸਾਰੀ ਗਤੀਵਿਧੀਆਂ 'ਤੇ ਮੁਕੰਮਲ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ, ਪੰਜਾਬ ਸਰਕਾਰ ਨੇ ਲਾਹੌਰ ਅਤੇ ਮੁਲਤਾਨ ਵਿੱਚ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤ ਨੇ ਜਿਸ ਨੂੰ ਐਲਾਨਿਆ ਭਗੌੜਾ ਕੈਨੇਡਾ ਨੇ ਉਸ ਨੂੰ ਦਿੱਤੀ ਕਲੀਨ ਚਿੱਟ, ਜਾਣੋ ਕੌਣ ਹੈ ਸੰਦੀਪ ਸਿੰਘ ਸਿੱਧੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News