ਕੋਰੋਨਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ''ਤੇ ਰੋਕ ਲਾਏਗਾ ਸਾਊਦੀ ਅਰਬ

03/14/2020 3:00:56 PM

ਦੁਬਈ- ਸਾਊਦੀ ਅਰਬ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਤਹਿਤ ਦੋ ਹਫਤਿਆਂ ਤੱਕ ਅੰਤਰਰਾਸ਼ਟਰੀ ਉਡਾਣਾਂ ਦੇ ਦਾਖਲੇ 'ਤੇ ਰੋਕ ਲਾਵੇਗਾ। ਇਸ ਦੀ ਜਾਣਕਾਰੀ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲਾ ਵਲੋਂ ਦਿੱਤੀ ਗਈ ਹੈ।

ਸਾਊਦੀ ਅਰਬ ਦੇ ਵਿਦੇਸ਼ ਮੰਤਰਾਲਾ ਨੇ ਟਵੀਟ ਕੀਤਾ ਕਿ ਸਰਕਾਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ 15 ਮਾਰਚ ਤੋਂ ਦੋ ਹਫਤਿਆਂ ਦੇ ਲਈ ਅੰਤਰਰਾਸ਼ਟਰੀ ਉਡਾਣਾਂ ਰੋਕਣ ਦਾ ਫੈਸਲਾ ਲਿਆ ਹੈ। ਸਰਕਾਰੀ ਨਿਊਜ਼ ਏਜੰਸੀ ਸਾਊਦੀ ਪ੍ਰੈੱਸ ਏਜੰਸੀ ਨੇ ਗ੍ਰਹਿ ਮੰਤਰਾਲਾ ਦੇ ਇਕ ਅਣਪਛਾਤੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਐਤਵਾਰ ਤੋਂ ਸਾਰੀਆਂ ਉਡਾਣਾਂ ਰੱਦ ਕੀਤੀਆਂ ਜਾਣਗੀਆਂ। ਸੰਯੁਕਤ ਅਰਬ ਅਮੀਰਾਤ ਵਿਚ ਸਿਹਤ ਅਧਿਕਾਰੀਆਂ ਨੇ ਬਜ਼ੁਰਗਾਂ ਨੂੰ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ ਤੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਸੰਘੀ ਕਰਮਚਾਰੀ ਐਤਵਾਰ ਤੋਂ ਦੋ ਹਫਤਿਆਂ ਲਈ ਘਰੋਂ ਹੀ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ। ਆਬੂ ਧਾਬੀ ਵਿਚ ਸੰਸਕ੍ਰਿਤੀ ਤੇ ਸੈਨਾਲੀ ਵਿਭਾਗ ਨੇ ਸਾਰੇ ਤੈਅ ਪ੍ਰੋਗਰਾਮ ਰੱਦ ਕਰਨ ਦਿੱਤੇ ਹਨ। 

ਜ਼ਿਕਰਯੋਹ ਹੈ ਕਿ ਇਹ ਖਾੜੀ ਦੇਸ਼ ਵੀ ਦੁਨੀਆ ਭਰ ਵਿਚ ਫੈਲੇ ਕੋਰੋਨਾਵਾਇਰਸ ਦੀ ਲਪੇਟ ਵਿਚ ਹੈ। ਦੁਨੀਆ ਵਿਚ 1,30,000 ਤੋਂ ਵਧੇਰੇ ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹਨ। ਸਾਊਦੀ ਅਰਬ ਦੇ ਨੇੜਲੇ ਦੇਸ਼ ਈਰਾਨ ਵਿਚ 11,000 ਤੋਂ ਵਧੇਰੇ ਲੋਕ ਕੋਰੋਨਾਵਾਇਰਸ ਨਾਲ ਇਨਫੈਕਟਡ ਹਨ, ਜਿਹਨਾਂ ਵਿਚੋਂ 500 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Baljit Singh

Content Editor

Related News