ਕੋਰੋਨਾ ਕਾਰਣ 6 ਮਹੀਨੇ ਬਾਅਦ ਖੁੱਲ੍ਹਣ ਜਾ ਰਿਹੈ ਇਸਲਾਮ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ

09/23/2020 2:56:45 PM

ਰਿਆਦ (ਬਿਊਰੋ): ਦੁਨੀਆ ਭਰ ਵਿਚ ਰਹਿੰਦੇ ਮੁਸਲਿਮ ਭਾਈਚਾਰੇ ਲਈ ਵੱਡੀ ਖਬਰ ਹੈ। ਇਸਲਾਮ ਦਾ ਸਭ ਤੋਂ ਪਵਿੱਤਰ ਸਥਲ ਮਤਲਬ ਮੱਕਾ ਦੀ ਗ੍ਰੈਂਡ ਮਸਜਿਦ ਹੁਣ ਮੁਸਲਮਾਨਾਂ  ਲਈ ਖੁੱਲ੍ਹ ਜਾਵੇਗੀ। ਹੁਣ ਲੋਕਾਂ ਨੂੰ ਉਮਰਾ ਦੇ ਲਈ ਇੱਥੇ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਬੀਤੇ 6 ਮਹੀਨੇ ਤੋਂ ਇੱਥੇ ਪਾਬੰਦੀਆਂ ਲਾਗੂ ਸਨ। ਸਾਊਦੀ ਅਰਬ ਨੇ ਹੁਣ ਇਸ ਨੂੰ ਕਈ ਪੜਾਆਂ ਵਿਚ ਖੋਲ੍ਹਣ ਦਾ ਫੈਸਲਾ ਲਿਆ ਹੈ।

PunjabKesari

ਪਹਿਲੇ ਪੜਾਅ ਦੌਰਾਨ 4 ਅਕਤੂਬਰ ਤੋਂ ਸਿਰਫ ਸਾਊਦੀ ਅਰਬ ਦੇ ਲੋਕਾਂ ਨੂੰ ਗ੍ਰੈਂਡ ਮਸਜਿਦ ਵਿਚ ਆਉਣ ਦੀ ਇਜਾਜ਼ਤ ਮਿਲੇਗੀ। ਇਕ ਦਿਨ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 6000 ਹੋਵੇਗੀ। 18 ਅਕਤੂਬਰ ਨੂੰ ਦੂਜਾ ਪੜਾਅ ਸ਼ੁਰੂ ਹੋਵੇਗਾ। ਇਸ ਦੌਰਾਨ ਵੀ ਸਿਰਫ ਸਾਊਦੀ ਅਰਬ ਦੇ ਲੋਕਾਂ ਨੂੰ ਗ੍ਰੈਂਡ ਮਸਜਿਦ ਵਿਚ ਆਉਣ ਦੀ ਇਜਾਜ਼ਤ ਮਿਲੇਗੀ ਪਰ ਇਸ ਦੌਰਾਨ ਕੁੱਲ 65,000 ਲੋਕਾਂ ਨੂੰ ਮਸਜਿਦ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

PunjabKesari

ਸਾਊਦੀ ਅਰਬ ਦੇ ਅੰਦਰੂਨੀ ਮੰਤਰਾਲੇ ਦਾ ਕਹਿਣਾ ਹੈ ਕਿ ਤੀਜੇ ਪੜਾਅ ਵਿਚ 1 ਨਵੰਬਰ ਤੋਂ ਸਾਊਦੀ ਅਰਬ ਦੇ ਬਾਹਰ ਰਹਿਣ ਵਾਲੇ ਲੋਕਾਂ ਨੂੰ ਵੀ ਉਮਰਾ ਦੇ ਲਈ ਆਉਣ ਦੀ ਇਜਾਜ਼ਤ ਮਿਲੇਗੀ। ਇਸ ਦੌਰਾਨ ਇਕ ਦਿਨ ਵਿਚ ਕੁੱਲ 80 ਹਜ਼ਾਰ ਲੋਕਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ। ਸਾਊਦੀ ਅਰਬ ਦੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਲਗਾਤਾਰ ਆਪਣੀ ਗਾਈਡਲਾਈਨਜ਼ ਅਤੇ ਕੋਰੋਨਾ ਨਾਲ ਜੁੜੇ ਘਟਨਾਕ੍ਰਮ ਦਾ ਮੁਲਾਂਕਣ ਕਰਦੀ ਰਹੇਗੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਗੈਰ ਕਾਨੂੰਨੀ ਢੰਗ ਨਾਲ ਕੰਪਿਊਟਰ-ਉਪਕਰਨ ਨਿਰਯਾਤ ਕਰਨ ਦੇ ਦੇਸ਼ 'ਚ ਪਾਕਿ-ਅਮਰੀਕੀ ਗ੍ਰਿਫ਼ਤਾਰ

ਜੁਲਾਈ ਵਿਚ ਸਾਊਦੀ ਅਰਬ ਵਿਚ ਕਾਫੀ ਘੱਟ ਲੋਕਾਂ ਦੇ ਨਾਲ ਹਜ ਆਯੋਜਿਤ ਕੀਤਾ ਗਿਆ ਸੀ। ਆਮਤੌਰ 'ਤੇ ਜਿੱਥੇ 20 ਲੱਖ ਲੋਕ ਹਰੇਕ ਸਾਲ ਹਜ ਵਿਚ ਹਿੱਸਾ ਲੈਂਦੇ ਸਨ, ਉੱਥੇ ਇਸ ਵਾਰ ਸਿਰਫ 1000 ਲੋਕ ਪਹੁੰਚੇ। ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਸਾਊਦੀ ਅਰਬ ਨੇ ਅੰਤਰਰਾਸ਼ਟਰੀ ਫਲਾਈਟਾਂ ਦੀ ਵੀ ਇਜਾਜ਼ਤ ਦਿੱਤੀ ਸੀ। ਮਾਰਚ ਵਿਚ ਕੋਰੋਨਾਵਾਇਰਸ ਦੇ ਕਾਰਨ ਸਾਊਦੀ ਅਰਬ ਨੇ ਫਲਾਈਟਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਹੁਣ ਤੱਕ ਸਾਊਦੀ ਅਰਬ ਵਿਚ 3.3 ਲੱਖ ਤੋਂ ਵਧੇਰੇ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4500 ਤੋਂ ਵੱਧ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ।


Vandana

Content Editor

Related News