UAE ਸਾਊਦੀ ਦੀ ਸਹਾਇਤਾ ਕਰਨ ਲਈ ਤਿਆਰ : ਮਜਰੂਈ

09/17/2019 10:33:40 AM

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਊਰਜਾ ਮੰਤਰੀ ਸੁਹੈਲ ਅਲ ਮਜਰੂਈ ਨੇ ਸੋਮਵਾਰ ਨੂੰ ਕਿਹਾ ਕਿ ਓ. ਪੀ. ਈ. ਸੀ. ਦਾ ਮੈਂਬਰ ਹੋਣ ਦੇ ਨਾਤੇ ਉਹ ਸਾਊਦੀ ਦੀ ਸਹਾਇਤਾ ਕਰਨ ਲਈ ਤਿਆਰ ਹਨ। ਪਿਛਲੇ ਸ਼ਨੀਵਾਰ ਨੂੰ ਸਾਊਦੀ ਦੀਆਂ ਦੋ ਪੈਟ੍ਰੋਲੀਅਮ ਕੰਪਨੀਆਂ 'ਤੇ ਡਰੋਨ ਹਮਲੇ ਕੀਤੇ ਗਏ ਸਨ, ਜਿਸ ਦੇ ਬਾਅਦ ਪੈਟ੍ਰੋਲੀਅਮ ਉਤਪਾਦਨ 'ਚ ਕਮੀ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਜਰੂਈ ਨੇ ਕਿਹਾ,''ਸਾਡੇ ਕੋਲ ਇਕ ਨਿਸ਼ਚਿਤ ਸਮਰੱਥਾ ਹੈ ਕਿ ਅਸੀਂ ਬਾਜ਼ਾਰ 'ਚ ਪੈਟ੍ਰੋਲੀਅਮ ਉਤਪਾਦਨ ਦੀ ਕਮੀ ਨੂੰ ਰੋਕ ਸਕਦੇ ਹਾਂ।'' ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਓ. ਪੀ. ਈ. ਸੀ. ਦਾ ਤੀਜਾ ਸਭ ਤੋਂ ਵੱਡਾ ਉਤਪਾਦਨ ਦੇਸ਼ ਹੈ। ਯੂ. ਏ. ਈ. ਪ੍ਰਤੀ ਦਿਨ 3.5 ਮਿਲੀਅਨ ਬੈਰਲ ਪੈਟ੍ਰੋਲੀਅਮ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਤੋਂ ਬਿਨਾ ਅਪੀਲ ਕੀਤੇ ਓ. ਪੀ. ਈ. ਸੀ. ਦੀ ਐਮਰਜੈਂਸੀ ਬੈਠਕ ਬੁਲਾਉਣਾ ਜਲਦਬਾਜ਼ੀ ਹੋਵੇਗੀ ਅਤੇ ਯੂ. ਏ. ਈ. ਸੰਗਠਨ ਦੇ ਫੈਸਲੇ ਦਾ ਪਾਲਣ ਕਰਨ ਲਈ ਪਾਬੰਦ  ਹੈ ਅਤੇ ਉਹ ਬਿਨਾ ਸਹਿਮਤੀ ਦੇ ਕੋਈ ਵੀ ਕਾਰਵਾਈ ਨਹੀਂ ਕਰੇਗਾ।


Related News