ਸਾਊਦੀ ਅਰਬ ''ਚ ''ਬਾਗੀ'' ਔਰਤਾਂ ਛੱਡ ਰਹੀਆਂ ਹਨ ਬੁਰਕਾ ਪਾਉਣਾ

09/13/2019 12:28:36 PM

ਰਿਆਦ (ਭਾਸ਼ਾ)— ਸਾਊਦੀ ਅਰਬ ਵਿਚ ਕੁਝ ਔਰਤਾਂ ਰਵਾਇਤੀ ਅਬਾਇਆ (ਬੁਰਕਾ) ਪਾਉਣਾ ਬੰਦ ਕਰ ਰਹੀਆਂ ਹਨ। ਰਿਆਦ ਦੇ ਇਕ ਮਾਲ ਵਿਚ ਬਿਨਾਂ ਬੁਰਕੇ ਦੇ ਜਦੋਂ ਇਕ ਮਹਿਲਾ ਦਾਖਲ ਹੋਈ ਤਾਂ ਹਰੇਕ ਆਉਂਦੇ-ਜਾਂਦੇ ਨੇ ਉਸ ਨੂੰ ਘੂਰ ਕੇ ਦੇਖਿਆ। ਕੁਝ ਨੇ ਤਾਂ ਪੁਲਸ ਬੁਲਾਉਣ ਦੀ ਧਮਕੀ ਵੀ ਦੇ ਦਿੱਤੀ। ਅਸਲ ਵਿਚ ਇਸ ਇਸਲਾਮਿਕ ਦੇਸ਼ ਵਿਚ ਔਰਤਾਂ ਲਈ ਕਾਲੇ ਰੰਗ ਦਾ ਰਵਾਇਤੀ ਬੁਰਕਾ ਪਾਉਣਾ ਉਨ੍ਹਾਂ ਦੇ ਕੱਪੜਿਆਂ ਵਿਚ ਸ਼ਾਮਲ ਹੈ। ਇਸ ਨੂੰ ਔਰਤਾਂ ਦੀ ਪਵਿੱਤਰਤਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ। 

PunjabKesari

ਪਿਛਲੇ ਸਾਲ ਸ਼ਹਿਜਾਦਾ ਮੁਹੰਮਦ ਬਿਨ ਸਲਮਾਨ ਨੇ ਇਕ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਡਰੈੱਸ ਕੋਡ ਵਿਚ ਛੋਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪੁਸ਼ਾਕ ਇਸਲਾਮ ਵਿਚ ਲਾਜ਼ਮੀ ਨਹੀਂ ਹੈ ਪਰ ਇਸ ਦੇ ਬਾਅਦ ਕੋਈ ਰਸਮੀ ਨਿਯਮ ਨਾ ਬਣਨ ਕਾਰਨ ਇਹ ਰੁਝਾਨ ਬਰਕਰਾਰ ਹੈ। ਭਾਵੇਂਕਿ ਕੁਝ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਕੱਪੜੇ 'ਤੇ ਇਸ ਤਰ੍ਹਾਂ ਦੀ ਪਾਬੰਦੀ ਵਿਰੁੱਧ ਆਵਾਜ਼ ਚੁੱਕੀ ਅਤੇ ਆਪਣੇ ਬੁਰਕੇ ਤੋਂ ਵੱਖ ਪੁਸ਼ਾਕ ਵਿਚ ਤਸਵੀਰਾਂ ਪਾਈਆਂ। ਇਹ ਘਟਨਾ ਸਾਊਦੀ ਅਰਬ ਵਿਚ ਦੁਰਲੱਭ ਹੀ ਹੈ। 

PunjabKesari

ਹੁਣ ਕੁਝ ਔਰਤਾਂ ਚਮਕੀਲੇ ਰੰਗਾਂ ਦਾ ਬੁਰਕਾ ਜਨਤਕ ਤੌਰ 'ਤੇ ਪਹਿਨ ਰਹੀਆਂ ਹਨ। ਮਸ਼ਾਲ-ਅਲ-ਜਾਲੁਦ ਨੇ ਇਕ ਵੱਡਾ ਕਦਮ ਚੁੱਕਦਿਆਂ ਹੁਣ ਬੁਰਕਾ ਪਹਿਨਣਾ ਬੰਦ ਹੀ ਕਰ ਦਿੱਤਾ ਹੈ। 33 ਸਾਲਾ ਜਾਲੁਦ ਪਿਛਲੇ ਹਫਤੇ ਇਕ ਮਾਲ ਵਿਚ ਟਰਾਊਜ਼ਰ ਅਤੇ ਗਾੜ੍ਹੇ ਗੁਲਾਬੀ ਰੰਗ ਦੇ ਟੌਪ ਵਿਚ ਦਿਸੀ। ਭੀੜ ਵਿਚ ਕਈ ਲੋਕ ਉਨ੍ਹਾਂ 'ਤੇ ਸਵਾਲ ਕਰ ਰਹੇ ਸਨ। ਜਾਲੁਦ ਦੇ ਇਲਾਵਾ 25 ਸਾਲਾ ਮਨਾਹੇਲ-ਅਲ ਓਤੈਬੀ ਨੇ ਵੀ ਬੁਰਕਾ ਪਾਉਣਾ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਪਿਛਲੇ ਚਾਰ ਮਹੀਨੇ ਤੋਂ ਰਿਆਦ ਵਿਚ ਮੈਂ ਬਿਨਾਂ ਬੁਰਕੇ ਦੇ ਰਹਿ ਰਹੀ ਹਾਂ।'' ਉਨ੍ਹਾਂ ਨੇ ਅੱਗੇ ਕਿਹਾ,''ਮੈਂ ਉਸੇ ਤਰ੍ਹਾਂ ਜਿਉਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਨਾਲ ਚਾਹੁੰਦੀ ਹਾਂ। ਬਿਨਾਂ ਪਾਬੰਦੀਆਂ ਦੇ ਮੈਂ ਮੁਕਤ ਜਿਉਣਾ ਚਾਹੁੰਦੀ ਹਾਂ। ਕਿਸੇ ਨੂੰ ਵੀ ਮੈਨੂੰ ਉਹ ਚੀਜ਼ ਪਾਉਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਜੋ ਮੈਂ ਚਾਹੁੰਦੀ ਹੀ ਨਹੀਂ ਹਾਂ।'' 

PunjabKesari

ਉੱਥੇ ਜਾਲੁਦ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸਪੱਸ਼ਟ ਨਿਯਮ ਦੇ, ਬਿਨਾਂ ਸੁਰੱਖਿਆ ਦੇ ਉਨ੍ਹਾਂ ਨੂੰ ਖਤਰਾ ਹੋ ਸਕਦਾ ਹੈ। ਜੁਲਾਈ ਵਿਚ ਉਨ੍ਹਾਂ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਰਿਆਦ ਦੇ ਇਕ ਹੋਰ ਮਾਲ ਨੇ ਉਨ੍ਹਾਂ ਨੂੰ ਬਿਨਾਂ ਬੁਰਕੇ ਦੇ ਦਾਖਲ ਨਹੀਂ ਹੋਣ ਦਿੱਤਾ ਸੀ।


Vandana

Content Editor

Related News