ਸਾਊਦੀ ਅਰਬ: ਲੜਾਕੂ ਜਹਾਜ਼ ‘ਐੱਫ-15ਐੱਸ’ ਕਰੈਸ਼, ਪਾਇਲਟ ਸੁਰੱਖਿਅਤ
Monday, Nov 07, 2022 - 05:23 PM (IST)

ਦੁਬਈ (ਭਾਸ਼ਾ) : ਲੜਾਕੂ ਜਹਾਜ਼ ‘ਐੱਫ-15ਐੱਸ’ ਤਕਨੀਕੀ ਖ਼ਰਾਬੀ ਕਾਰਨ ਕਰੈਸ਼ ਹੋ ਗਿਆ। ਹਾਲਾਂਕਿ ਇਸ ਦੇ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ। ਸਾਊਦੀ ਅਰਬ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਨੇ ਫੌਜ ਦੇ ਹਵਾਲੇ ਨਾਲ ਕਿਹਾ ਕਿ ਰਾਇਲ ਸਾਊਦੀ ਏਅਰ ਫੋਰਸ ਐੱਫ-15 ਰਾਜ ਦੇ ਪੂਰਬੀ ਸੂਬੇ 'ਚ ਕਿੰਗ ਅਬਦੁਲਾਜ਼ੀਜ਼ ਏਅਰ ਬੇਸ ਦੇ ਆਲੇ-ਦੁਆਲੇ ਸਿਖਲਾਈ ਮਿਸ਼ਨ 'ਤੇ ਸੀ। ਉਨ੍ਹਾਂ ਕਿਹਾ ਕਿ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।