ਸਨੋਫੀ-ਜੀ.ਐੱਸ.ਕੇ. ਨੇ ਕੋਵਿਡ ਟੀਕੇ ਦੇ ਸਫਲ ਹੋਣ ਦੀ ਕਹੀ ਗੱਲ

05/17/2021 6:27:36 PM

ਪੈਰਿਸ (ਭਾਸ਼ਾ): ਸਨੋਫੀ ਅਤੇ ਗਲੈਕਸੋਸਮਿਥਕਲਿਨ ਦੇ ਕੋਵਿਡ-19 ਟੀਕੇ ਦੇ ਸ਼ੁਰੂਆਤੀ ਪਰੀਖਣਾਂ ਵਿਚ ਸਾਰੇ ਬਾਲਗ ਉਮਰ ਵਰਗਾਂ ਵਿਚ ਇਮਿਊਨ ਸਿਸਟਮ ਮਜ਼ਬੂਤ ਹੋਣ ਦੇ ਸੰਕੇਤ ਮਿਲੇ ਹਨ।ਇਸ ਦੇ ਸਾਲ ਦੇ ਅਖੀਰ ਵਿਚ ਬਾਜ਼ਾਰ ਵਿਚ ਆਉਣ ਦੀ ਆਸ ਹੈ। ਭਾਵੇਂਕਿ ਸ਼ੁਰੂਆਤ ਵਿਚ ਇਸ ਦੇ ਪਰੀਖਣ ਵਿਚ ਸਫਲਤਾ ਨਹੀਂ ਮਿਲੀ ਸੀ। ਟੀਕੇ ਦੇ ਦੂਜੇ ਪੜਾਅ ਦੇ ਪਰੀਖਣ ਦੇ ਸੋਮਵਾਰ ਨੂੰ ਜਾਰੀ ਨਤੀਜਿਆਂ ਮੁਤਾਬਕ ਇਸ ਸੰਭਾਵਿਤ ਟੀਕੇ ਦੀਆਂ ਦੋ ਖੁਰਾਕਾਂ ਲਗਾਈ ਜਾਣ ਦੇ ਬਾਅਦ ਭਾਗੀਦਾਰਾਂ ਵਿਚ ਉਸੇ ਤਰ੍ਹਾਂ ਐਂਟੀਬੌਡੀ ਬਣਨ  ਦਾ ਪਤਾ ਚੱਲਿਆ ਜਿਸ ਤਰ੍ਹਾਂ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਸਿਹਤਮੰਦ ਹੋਏ ਲੋਕਾਂ ਵਿਚ ਬਣਦੀ ਹੈ।

ਦਵਾਈ ਨਿਰਮਾਤਾ ਕੰਪਨੀਆਂ ਨੇ ਕਿਹਾ ਹੈ ਕਿ ਉਹਨਾਂ ਦੀ ਯੋਜਨਾ ਹੈ ਕਿ ਆਖਰੀ ਪੱਧਰ ਦੇ ਪਰੀਖਣ ਅਤੇ ਉਤਪਾਦਨ ਆਗਾਮੀ ਹਫ਼ਤਿਆਂ ਵਿਚ ਸ਼ੁਰੂ ਕਰ ਦਿੱਤਾ ਜਾਵੇ ਅਤੇ ਉਹਨਾਂ ਨੂੰ ਆਸ ਹੈ ਕਿ 2021 ਦੇ ਅਖੀਰ ਤੱਕ ਉਹਨਾਂ ਦੇ ਟੀਕੇ ਨੂੰ ਰੈਗੂਲਟਰੀ ਮਨਜ਼ੂਰੀ ਮਿਲ ਜਾਵੇਗੀ। ਰੈਗੁਲੇਟਰਾਂ ਨੇ ਕਈ ਕੋਵਿਡ-19 ਟੀਕਿਆਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਭਾਵੇਂਕਿ ਮਾਹਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਨਾਲ ਨਜਿੱਠਣ ਲਈ ਹਾਲੇ ਹੋਰ ਟੀਕਿਆਂ ਦੀ ਲੋੜ ਹੈ ਕਿਉਂਕਿ ਦੁਨੀਆ ਭਰ ਦੇ ਦੇਸ਼ਾਂ ਵਿਚ ਸਿਹਤ ਮੰਤਰਾਲੇ ਦੇ ਲੋਕ ਆਪਣੇ ਨਾਗਰਿਕਾਂ ਨੂੰ ਤੇਜ਼ੀ ਨਾਲ ਟੀਕਾ ਲਗਾਉਣ ਲਈ ਕੋਸ਼ਿਸ਼ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ, ਬਾਰਡਰ ਵੀ ਖੋਲ੍ਹੇ

ਸਨੋਫੀ-ਜੀ.ਐੱਸ.ਕੇ. ਦਾ ਟੀਕਾ ਯੂਰਪੀ ਸੰਘ ਦੇ ਟੀਕਾਕਰਨ ਰਣਨੀਤੀ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਨੇ ਉਸ ਦਾ ਸਮਰਥਨ ਕੀਤਾ ਸੀ ਪਰ ਖੋਜੀਆਂ ਨੂੰ ਸ਼ੁਰੂਆਤੀ ਪਰੀਖਣ ਵਿਚ ਇੱਛਾ ਮੁਤਾਬਕ ਨਤੀਜੇ ਨਾ ਮਿਲਣ 'ਤੇ ਇਸ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ ਪਿਆ ਸੀ।
 


Vandana

Content Editor

Related News