ਵਿਗਿਆਨੀਆਂ ਨੂੰ ਤਿਬੱਤੀ ਬੌਧ ਭਿਕਸ਼ੂ ਦੱਸਣਗੇ ਪੁਲਾੜ ਦੀ ਸੁਰੱਖਿਅਤ ਯਾਤਰਾ ਦੇ ਢੰਗ
Wednesday, Jun 09, 2021 - 05:54 PM (IST)
ਮਾਸਕੋ (ਬਿਊਰੋ): ਰੂਸ ਦੇ ਪੁਲਾੜ ਵਿਗਿਆਨੀ ਇਹਨੀਂ ਦਿਨੀਂ ਤਿੱਬਤੀ ਬੌਧ ਭਿਕਸ਼ੂਆਂ ਦੀ ਸ਼ਰਨ ਵਿਚ ਹਨ। ਇਹ ਪੁਲਾੜ ਵਿਗਿਆਨੀ ਮਾਨਸਿਕ ਸ਼ਾਂਤੀ ਪਾਉਣ ਲਈ ਨਹੀਂ ਸਗੋਂ ਇਹ ਜਾਨਣ ਲਈ ਪਹੁੰਚੇ ਹਨ ਕਿ ਕਿਵੇਂ ਉਹ ਲੰਬੇ ਸਮੇਂ ਤੱਕ ਅਰਧ ਹਾਈਬਰਨੇਸ਼ਨ (half hibernation) ਦੀ ਹਾਲਤ ਵਿਚ ਰਹਿ ਪਾਉਂਦੇ ਹਨ, ਡੂੰਘਾ ਧਿਆਨ ਕਿਵੇਂ ਲਗਾਉਂਦੇ ਹਨ ਅਤੇ ਵਾਪਸ ਸਧਾਰਨ ਹਾਲਤ ਵਿਚ ਕਿਸ ਤਰ੍ਹਾਂ ਆਉਂਦੇ ਹਨ। ਉਹਨਾਂ ਦੇ ਇਹਨਾਂ ਪੁਰਾਣੇ ਢੰਗਾਂ ਦਾ ਗਿਆਨ ਭਵਿੱਖ ਵਿਚ ਲੰਬੀ ਦੂਰੀ ਦੇ ਪੁਲਾੜ ਮਿਸ਼ਨ ਵਿਚ ਯਾਤਰੀਆਂ ਦੇ ਕੰਮ ਆਵੇਗਾ।
ਮਾਸਕੋ ਸਟੇਟ ਯੂਨੀਵਰਸਿਟੀ ਦੇ ਵਿਗਿਆਨੀ 100 ਤਿੱਬਤੀ ਭਿਕਸ਼ੂਆਂ 'ਤੇ ਇਹ ਅਧਿਐਨ ਕਰ ਰਹੇ ਹਨ। ਲੰਬੀ ਦੂਰੀ ਦੇ ਸਪੇਸ ਮਿਸ਼ਨ ਦੇ ਪ੍ਰਮੁੱਖ ਅਤੇ ਮਾਰਸ-500 ਮੁਹਿੰਮ ਦੀ ਅਗਵਾਈ ਕਰਰਹੇ ਪ੍ਰੋਫੈਸਰ ਯੂਰੀ ਬਬਯੇਵ ਦੇ ਮੁਤਾਬਕ ਭਿਕਸ਼ੂਆਂ ਵੱਲੋਂ ਰੱਖੀ ਜਾਣ ਵਾਲੀ ਹਾਈਬਰਨੇਸ਼ਨ ਦੀ ਸਥਿਤੀ ਮੰਗਲ ਜਿਹੇ ਮਿਸ਼ਨ ਦੌਰਾਨ ਮਹੱਤਵਪੂਰਨ ਸਾਬਤ ਹੋਵੇਗੀ। ਪ੍ਰੋਫੈਸਰ ਬਬਯੇਵ ਦੀ ਟੀਮ ਖਾਸਤੌਰ 'ਤੇ ਟੁਕਡਮ (ਮਰਨ ਮਗਰੋਂ ਧਿਆਨ) ਜਿਹੇ ਦਾਅਵਿਆਂ ਦਾ ਅਧਿਐਨ ਕਰ ਰਹੀ ਹੈ। ਇਸ ਵਿਚ ਭਿਕਸ਼ੂਆਂ ਨੂੰ ਮੈਡੀਕਲ ਤੌਰ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਉਹ ਹਫ਼ਤਿਆਂ ਤੱਕ ਬਿਨਾਂ ਕਿਸੇ ਨੁਕਸਾਨ ਦੇ ਸਿੱਧੇ ਬੈਠੇ ਰਹਿੰਦੇ ਹਨ ਮਤਲਬ ਇੰਨੇ ਦਿਨ ਬਾਅਦ ਵੀ ਉਹਨਾਂ ਦੇ ਸਰੀਰ ਵਿਚ ਮ੍ਰਿਤਕ ਇਨਸਾਨ ਜਿਹੀ ਕੋਈ ਬਦਬੂ ਜਾਂ ਹੋਰ ਲੱਛਣ ਨਹੀਂ ਦਿੱਸਦਾ।
ਪੜ੍ਹੋ ਇਹ ਅਹਿਮ ਖਬਰ- 'ਖੰਡੇ' ਦੇ ਨਿਸ਼ਾਨ ਵਾਲੀਆਂ ਘੜੀਆਂ ਨੇ ਦੁਨੀਆ ਭਰ 'ਚ ਮਚਾਈ ਧੂਮ, ਬਣੀਆਂ ਸਿੱਖ ਭਾਈਚਾਰੇ ਦੀ ਪਹਿਲੀ ਪਸੰਦ (ਤਸਵੀਰਾਂ)
ਇਸ ਦੇ ਇਲਾਵਾ ਚੇਤਨਾ ਦੇ ਬਦਲੇ ਹੋਏ ਹਾਲਾਤ ਦੀ ਵਰਤੋਂ ਵਿਗਿਆਨੀਆਂ ਲਈ ਬਹੁਤ ਕਾਰਗਰ ਹੈ ਕਿਉਂਕਿ ਇਸ ਦੀ ਮਦਦ ਨਾਲ ਮੇਟਾਬਾਲਿਜ਼ਮ ਦੀ ਗਤੀ ਬਦਲੀ ਜਾ ਸਕਦੀ ਹੈ। ਇਹਨਾਂ ਹਾਲਾਤ ਨੂੰ ਕਈ ਘੰਟੇ ਦੇ ਧਿਆਨ, ਇਕੱਲਤਾ ਅਤੇ ਮੰਤਰ ਉਚਾਰਨ ਦੀ ਮਦਦ ਨਾਲ ਹਾਸਲ ਕੀਤਾ ਜਾਂਦਾ ਹੈ। ਇਹਨਾਂ ਨਾਲ ਡੂੰਘਾ ਧਿਆਨ ਲੱਗਦਾ ਹੈ। ਪ੍ਰੋਫੈਸਰ ਬਬਯੇਵ ਨੇ ਕਿਹਾ ਕਿ ਅਸੀਂ ਹਰ ਸੰਭਾਵਿਤ ਢੰਗ ਦੀ ਭਾਲ ਕਰ ਰਹੇ ਹਾਂ ਜੋ ਸਾਡੀ ਮਦਦ ਕਰ ਸਕੇ। ਉਹਨਾਂ ਨੇ ਦੱਸਿਆ ਕਿ ਦਲਾਈ ਲਾਮਾ ਦੀ ਇਜਾਜ਼ਤ ਦੇ ਬਾਅਦ ਹੀ ਅਧਿਐਨ ਸ਼ੁਰੂ ਕੀਤਾ ਗਿਆ ਹੈ। ਰੂਸੀ ਪੁਲਾੜ ਵਿਗਿਆਨੀਆਂ ਦਾ ਮੰਨਣਾ ਹੈ ਕਿ ਤਿੱਬਤੀ ਭਿਕਸ਼ੂਆਂ ਦੇ ਢੰਗਾਂ ਅਤੇ ਤਕਨੀਕਾਂ ਦੀ ਵਰਤੋਂ ਲੰਬੀ ਮਿਆਦ ਦੀ ਪੁਲਾੜ ਯਾਤਰਾ ਲਈ ਵਰਦਾਨ ਸਾਬਤ ਹੋ ਸਕਦਾ ਹੈ। ਪ੍ਰੋਫੈਸਰ ਬਬਯੇਵ ਮੁਤਾਬਕ ਇਹ ਢੰਗ ਸਰੀਰ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਲੋਕਾਂ ਦੇ ਪੁਲਾੜ ਵਿਚ ਜਾਣ ਦਾ ਸੁਪਨਾ ਪੂਰਾ ਕਰਨ ਵਿਚ ਮਦਦ ਕਰਨਗੇ।
ਵਿਗਿਆਨੀਆਂ ਦੀ ਟੀਮ ਇਹ ਵੀ ਜਾਂਚ ਕਰ ਰਹੀ ਹੈ ਕਿ ਡੂੰਘੇ ਧਿਆਨ ਦੀ ਹਾਲਤ ਵਿਚ ਭਿਕਸ਼ੂਆਂ ਦੇ ਦਿਮਾਗ ਵਿਚ ਕਿਸ ਤਰ੍ਹਾਂ ਦੀ ਬਿਜਲਈ ਗਤੀਵਿਧੀ ਹੁੰਦੀ ਹੈ। ਖੋਜੀ ਮੰਨਦੇ ਹਨ ਕਿ ਡੂੰਘੇ ਧਿਆਨ ਨਾਲ ਦਿਮਾਗ ਬਾਹਰੀ ਹਲਚਲ ਤੋਂ ਪੂਰੀ ਤਰ੍ਹਾਂ ਮੁਕਤ ਹੋ ਸਕਦਾ ਹੈ। ਫਿਲਹਾਲ ਟੀਮ ਨਾਸਾ ਨਾਲ ਮਿਲ ਕੇ ਸਪੇਸ ਫਲਾਈਟ ਦੌਰਾਨ ਡੂੰਘੀ ਨੀਂਦ ਦੇ ਵਿਕਲਪ 'ਤੇ ਅਧਿਐਨ ਕਰ ਰਹੀ ਹੈ।