ਮਾਸਕੋ ਜਾ ਰਹੇ ਪੈਸੇਂਜਰ ਪਲੇਨ ਦੀ ਕਰਵਾਈ ਗਈ ਐਮਰਜੰਸੀ ਲੈਂਡਿੰਗ, ਹਾਈਜੈਕ ਦਾ ਖਦਸ਼ਾ

Tuesday, Jan 22, 2019 - 07:56 PM (IST)

ਮਾਸਕੋ ਜਾ ਰਹੇ ਪੈਸੇਂਜਰ ਪਲੇਨ ਦੀ ਕਰਵਾਈ ਗਈ ਐਮਰਜੰਸੀ ਲੈਂਡਿੰਗ, ਹਾਈਜੈਕ ਦਾ ਖਦਸ਼ਾ

ਮਾਸਕੋ— ਰੂਸ ਦੇ ਜਹਾਜ਼ ਦੇ ਹਾਈਜੈਕ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਹਾਜ਼ ਦੇ ਅੰਦਰ ਇਕ ਸ਼ੱਕੀ ਦੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸੇ ਵਿਅਕਤੀ ਨੇ ਜਹਾਜ਼ ਦੇ ਰੂਟ ਨੂੰ ਬਦਲਣ ਲਈ ਕਿਹਾ। ਵਾਸ਼ਿੰਗਟਨ ਪੋਸਟ ਮੁਤਾਬਕ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਯਾਤਰੀ ਪਲੇਨ ਮਾਸਕੋ ਲਈ ਰਵਾਨਾ ਹੋਇਆ ਪਰ ਥੋੜੀ ਹੀ ਦੇਰ ਬਾਅਦ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਉਣੀ ਪੈ ਗਈ।

ਰਾਸ਼ਟਰੀ ਅੱਤਵਾਦ ਰੋਕੂ ਏਜੰਸੀ ਦਾ ਕਹਿਣਾ ਹੈ ਕਿ ਜਹਾਜ਼ ਦੇ ਅੰਦਰ ਇਕ ਅਣਪਛਾਤਾ ਵਿਅਕਤੀ ਹੈ, ਜਿਸ ਨੇ ਕਰੂ ਮੈਂਬਰਾਂ ਨੂੰ ਜਹਾਜ਼ ਨੂੰ ਅਫਗਾਨਿਸਤਾਨ ਵੱਲ ਮੋੜਨ ਲਈ ਕਿਹਾ। ਦੱਸਿਆ ਗਿਆ ਹੈ ਕਿ ਇਸ ਜਹਾਜ਼ ਨੂੰ ਪੱਛਮੀ ਇਲਾਕੇ ਤੋਂ 230 ਕਿਲੋਮੀਟਰ ਦੂਰ ਖੰਟੀ-ਮਾਨਸਿਸਕ ਇਲਾਕੇ 'ਚ ਲੈਂਡ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਇਸ ਜਹਾਜ਼ (ਬੋਇੰਗ 737) 'ਚ 76 ਲੋਕ ਸਵਾਰ ਸਨ।

ਰਸ਼ੀਆ 24 ਟੀਵੀ ਨਾਲ ਗੱਲ ਕਰਦਿਆਂ ਇਕ ਏਜੰਸੀ ਦੇ ਅਧਿਕਾਰੀ ਐਂਡ੍ਰਿਊ ਪ੍ਰੇਜ਼ਡਾਮਸਕੀ ਨੇ ਦੱਸਿਆ ਕਿ ਜਹਾਜ਼ ਅਜੇ ਰਨਵੇ 'ਤੇ ਮੌਜੂਦ ਹੈ ਤੇ ਸਾਰੇ ਯਾਤਰੀ ਫਿਲਹਾਲ ਜਹਾਜ਼ ਦੇ ਅੰਦਰ ਹਨ। ਸ਼ੁਰੂਆਤੀ ਜਾਣਕਾਰੀ 'ਚ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸ਼ੱਕੀ ਦੇ ਕੋਲ ਕੋਈ ਹਥਿਆਰ ਹੈ ਜਾਂ ਨਹੀਂ? ਜਾਂ ਫਿਰ ਉਸ ਦੀ ਮੰਗ ਕੀ ਹੈ? ਫਿਲਹਾਲ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਐਂਬੂਲੈਂਸ ਸੇਵਾ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਰੱਖਿਆ ਗਿਆ ਹੈ।


author

Baljit Singh

Content Editor

Related News