ਪੁਤਿਨ ਨਾਲ ''ਦੋ-ਦੋ ਹੱਥ'' ਕਰੇਗੀ ਇਹ ਖੂਬਸੂਰਤ ਰੂਸੀ ਪੱਤਰਕਾਰ

12/27/2017 9:23:01 PM

ਮਾਸਕੋ— ਰੂਸ ਦੀ ਪੱਤਰਕਾਰ ਤੇ ਟੀਵੀ ਜਗਤ ਦੀ ਮਸ਼ਹੂਰ ਹਸਤੀ ਤੇ ਸਮਾਜਸੇਵੀ ਸੇਨੀਆ ਸੋਬਚਕ ਨੇ ਮੰਗਲਵਾਰ ਨੂੰ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਸ ਨੂੰ ਦੇਸ਼ ਦੇ ਕੇਂਦਰੀ ਚੋਣ ਕਮਿਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਇਕ ਦਿਨ ਪਹਿਲਾਂ ਹੀ ਮੁੱਖ ਵਿਰੋਧੀ ਨੇਤਾ ਦੀ ਦਾਅਵੇਦਾਰੀ ਖਾਰਿਜ ਕਰ ਦਿੱਤੀ ਸੀ।

PunjabKesari
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਾਬਕਾ ਸਲਾਹਕਾਰ ਅਨਾਤੋਲੀ ਸੋਬਚਕ ਦੀ 36 ਸਾਲਾਂ ਬੇਟੀ ਸੇਨੀਆ ਸੋਬਚਕ ਨੂੰ ਅਕਤੂਬਰ 'ਚ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ ਸਿਵਲ ਇਨੀਸ਼ੀਏਟਿਵ ਪਾਰਟੀ ਦਾ ਸਮਰਥਨ ਪ੍ਰਾਪਤ ਹੈ। ਪਾਰਟੀ ਰੂਸ ਦੇ ਸਾਬਕਾ ਅਰਥਵਿਵਸਥਾ ਮੰਤਰੀ ਐਂਡ੍ਰੀ ਨੇਚਯੇਵ ਦੀ ਅਗਵਾਈ 'ਚ ਗਠਿਤ ਹੋਈ ਸੀ। ਇਸ ਸਮਰਥਨ ਦਾ ਮਤਲਬ ਹੈ ਕਿ ਸੋਬਚਕ ਆਪਣੀ ਦਾਅਵੇਦਾਰੀ ਨੂੰ ਰਸਮੀ ਬਣਾਉਣ ਲਈ ਲਾਜ਼ਮੀ ਇਕ ਲੱਖ ਸਮਰਥਕਾਂ ਦੇ ਦਸਤਖਤ ਹਾਸਲ ਕਰਨ ਲਈ ਪ੍ਰਚਾਰ ਸ਼ੁਰੂ ਕਰ ਸਕਦੀ ਹੈ। ਅਸਲ 'ਚ ਚੋਣ ਲੜਨ ਵੇਲੇ ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਪਾਰਟੀ ਦਾ ਸਮਰਥਨ ਹਾਸਲ ਨਾ ਹੋਵੇ ਤਾਂ ਉਸ ਨੂੰ ਆਪਣਾ ਅਧਿਕਾਰਿਕ ਅਭਿਆਨ ਸ਼ੁਰੂ ਕਰਨ ਲਈ ਤਿੰਨ ਲੱਖ ਦਸਤਖਤਾਂ ਦੀ ਲੋੜ ਹੁੰਦੀ ਹੈ।

PunjabKesari
ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨੇਵਲਨੀ ਦੀ ਰਾਸ਼ਟਰਪਤੀ ਦਾਅਵੇਦਾਰੀ ਦੇ ਦਸਤਾਵੇਜ਼ਾਂ ਨੂੰ ਚੋਣ ਕਮਿਸ਼ਨ ਨੇ ਨੇਵਲਨੀ ਨੂੰ ਹੋਈ ਪੰਜ ਸਾਲ ਦੀ ਸਜ਼ਾ ਦੇ ਅਧਾਰ 'ਤੇ ਖਾਰਿਜ ਕਰ ਦਿੱਤਾ ਸੀ। ਨੇਵਲਨੀ ਨੂੰ ਬਾਅਦ 'ਚ ਪਾਰਟੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ।


Related News