ਰੂਸੀ ਫ਼ੌਜਾਂ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਹੋਈਆਂ ਦਾਖਲ

Sunday, Feb 27, 2022 - 01:44 PM (IST)

ਰੂਸੀ ਫ਼ੌਜਾਂ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਹੋਈਆਂ ਦਾਖਲ

ਕੀਵ (ਭਾਸ਼ਾ) ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਫ਼ੌਜੀ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਦਾਖਲ ਹੋ ਗਏ ਹਨ ਅਤੇ ਸੜਕਾਂ 'ਤੇ ਲੜਾਈ ਜਾਰੀ ਹੈ। ਖਾਰਕੀਵ ਦੇ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੁਬੋਵ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ ਦੀਆਂ ਫ਼ੌਜਾਂ ਸ਼ਹਿਰ ਵਿੱਚ ਰੂਸੀ ਫ਼ੌਜਾਂ ਨਾਲ ਲੜ ਰਹੀਆਂ ਹਨ ਅਤੇ ਉਹਨਾਂ ਨੇ ਨਾਗਰਿਕਾਂ ਨੂੰ ਆਪਣੇ ਘਰ ਨਾ ਛੱਡਣ ਲਈ ਕਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਦੋ ਵੱਡੇ ਧਮਾਕੇ, ਬਾਲਣ ਸਪਲਾਈ ਕੇਂਦਰਾਂ ਤੇ ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ

ਖਾਰਕੀਵ ਰੂਸੀ ਸਰਹੱਦ ਤੋਂ 20 ਕਿਲੋਮੀਟਰ ਦੂਰ ਹੈ ਅਤੇ ਰੂਸੀ ਫ਼ੌਜਾਂ ਖਾਰਕੀਵ ਵਿੱਚ ਦਾਖਲ ਹੋ ਗਈਆਂ ਹਨ। ਇਸ ਤੋਂ ਪਹਿਲਾਂ ਉਹ ਸ਼ਹਿਰ ਦੇ ਬਾਹਰਵਾਰ ਸਨ ਅਤੇ ਉਹਨਾਂ ਨੇ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਯੂਕ੍ਰੇਨ ਦੇ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓਜ਼ ਵਿੱਚ ਰੂਸੀ ਵਾਹਨਾਂ ਨੂੰ ਖਾਰਕੀਵ ਦੇ ਚੱਕਰ ਲਗਾਉਂਦੇ ਦੇਖਿਆ ਜਾ ਸਕਦਾ ਹੈ  ਅਤੇ ਇੱਕ ਵਾਹਨ ਸੜਕ 'ਤੇ ਸੜਦੇ ਹੋਏ ਦਿਸ ਰਿਹਾ ਹੈ।

PunjabKesari


author

Vandana

Content Editor

Related News