ਪਾਕਿਸਤਾਨ ''ਚ ਰੂਸੀ ਨਾਗਰਿਕ ਅਗਵਾ!  ਰੂਸ ਦਾ ਦੂਤਘਰ ਕਰ ਰਿਹੈ ਜਾਂਚ

Tuesday, Oct 29, 2024 - 05:48 PM (IST)

ਪਾਕਿਸਤਾਨ ''ਚ ਰੂਸੀ ਨਾਗਰਿਕ ਅਗਵਾ!  ਰੂਸ ਦਾ ਦੂਤਘਰ ਕਰ ਰਿਹੈ ਜਾਂਚ

ਇਸਲਾਮਾਬਾਦ (ਏਪੀ)- ਪਾਕਿਸਤਾਨ ਵਿਚ ਰੂਸ ਦੇ ਦੂਤਘਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਕਿਸਤਾਨ ਦੇ ਉੱਤਰ-ਪੱਛਮ ਵਿਚ ਉਸ ਦੇ ਇਕ ਨਾਗਰਿਕ ਨੂੰ ਅਗਵਾ ਕਰ ਲਿਆ ਗਿਆ ਹੈ। ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਪਣੀ ਪੋਸਟ 'ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਦੂਤਘਰ ਤੋਂ ਇਹ ਘੋਸ਼ਣਾ ਕਮਾਂਡਰ ਗੁਲ ਬਹਾਦੁਰ ਦੀ ਅਗਵਾਈ ਵਾਲੇ ਇੱਕ ਛੋਟੇ ਅੱਤਵਾਦੀ ਸਮੂਹ ਨੇ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲੇ ਵਿੱਚ ਇੱਕ ਰੂਸੀ ਨਾਗਰਿਕ ਨੂੰ ਫੜਨ ਦਾ ਦਾਅਵਾ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਹਿਜ਼ਬੁੱਲਾ ਨੂੰ ਮਿਲਿਆ ਨਸਰੁੱਲਾ ਦਾ ਉੱਤਰਾਧਿਕਾਰੀ

ਸਮੂਹ ਨੇ ਇੱਕ ਫੋਟੋ ਜਾਰੀ ਕੀਤੀ ਜਿਸ ਵਿੱਚ ਇੱਕ ਆਦਮੀ ਨੂੰ ਦਾੜ੍ਹੀ ਵਾਲੇ ਦੋ ਆਦਮੀਆਂ ਨਾਲ ਬੈਠੇ ਦੇਖਿਆ ਜਾ ਸਕਦਾ ਹੈ। ਸਥਾਨਕ ਪੁਲਸ ਨੇ ਕਿਹਾ ਕਿ ਰੂਸੀ ਦੂਤਘਰ ਨੇ ਇਸ ਅਗਵਾ ਦੀ ਘਟਨਾ ਬਾਰੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਅੱਤਵਾਦੀ ਅਕਸਰ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਦੇਸ਼ ਭਰ ਵਿੱਚ ਚੀਨੀ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਵਿਦੇਸ਼ੀਆਂ, ਖਾਸ ਕਰਕੇ ਚੀਨੀ ਲੋਕਾਂ 'ਤੇ ਹਮਲੇ ਕਰਦੇ ਹਨ, ਪਰ ਰੂਸੀਆਂ ਨੂੰ ਪਹਿਲਾਂ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਪਾਕਿਸਤਾਨ ਜਾਣ ਵਾਲੇ ਜ਼ਿਆਦਾਤਰ ਰੂਸੀ ਨਾਗਰਿਕ ਪਰਬਤਾਰੋਹੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News