ਰੂਸ ਨੇ ਹਮਲੇ ਲਈ ਰਿਕਾਰਡ ਗਿਣਤੀ ’ਚ ਡ੍ਰੋਨਾਂ ਦੀ ਕੀਤੀ ਵਰਤੋਂ : ਯੂਕ੍ਰੇਨ
Wednesday, Nov 27, 2024 - 10:58 AM (IST)
ਕੀਵ (ਏਜੰਸੀ)- ਰੂਸ ਨੇ ਯੂਕ੍ਰੇਨ ਦੇ ਜ਼ਿਆਦਾਤਰ ਇਲਾਕਿਆਂ ਵਿਚ ਰਾਤ ਦੇ ਹਮਲਿਆਂ ’ਚ ਰਿਕਾਰਡ 188 ਡ੍ਰੋਨ ਦਾਗੇ। ਯੂਕ੍ਰੇਨ ਦੀ ਹਵਾਈ ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਵਾਈ ਫੌਜ ਨੇ ਕਿਹਾ ਕਿ ਇਕ ਹੀ ਹਮਲੇ ’ਚ ਰਿਕਾਰਡ ਗਿਣਤੀ ’ਚ ਡ੍ਰੋਨਾਂ ਦੀ ਵਰਤੋਂ ਕੀਤੀ ਗਈ। ਹਵਾਈ ਫੌਜ ਅਨੁਸਾਰ, ਜ਼ਿਆਦਾਤਰ ਡ੍ਰੋਨ ਤਬਾਹ ਹੋ ਗਏ ਸਨ ਪਰ ਹਮਲੇ ਨੇ ਅਪਾਰਟਮੈਂਟ ਬਿਲਡਿੰਗਾਂ ਅਤੇ ਰਾਸ਼ਟਰੀ ਪਾਵਰ ਗਰਿੱਡ ਵਰਗੇ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਹਮਲਿਆਂ ’ਚ 17 ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਰੂਸ ਇਸ ਸਾਲ ਦੇ ਮੱਧ ਤੋਂ ਯੂਕ੍ਰੇਨ ਦੇ ਨਾਗਰਿਕ ਖੇਤਰਾਂ ’ਤੇ ਡ੍ਰੋਨ, ਮਿਜ਼ਾਈਲਾਂ ਅਤੇ ਗਲਾਈਡ ਬੰਬਾਂ ਨਾਲ ਹਮਲਾ ਕਰ ਰਿਹਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਸੁਰੱਖਿਆ ਬਲਾਂ ਨੇ ਯੂਕ੍ਰੇਨ ਦੀ ਸਰਹੱਦ ਨੇੜੇ ਰੂਸੀ ਖੇਤਰਾਂ ’ਚ ਰਾਤ ਨੂੰ 39 ਯੂਕ੍ਰੇਨੀ ਡ੍ਰੋਨਾਂ ਨੂੰ ਤਬਾਹ ਕੀਤਾ। ਕੀਵ ਖੇਤਰ ’ਚ ਰਾਤ ਭਰ 7 ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਰਹੀ। ਇਸ ਦੌਰਾਨ ਯੂਕ੍ਰੇਨ ਦੇ ਜਨਰਲ ਸਟਾਫ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਲਗਭਗ 1,000 ਕਿਲੋਮੀਟਰ (600-ਮੀਲ) ਦੇ ਮੋਰਚਿਆਂ ’ਤੇ ਹੋਈਆਂ ਝੜਪਾਂ ਤੋਂ ਲਗਭਗ ਅੱਧੀਆਂ ਝੜਪਾਂ ਡੋਨੇਟਸਕ ਖੇਤਰ ਦੇ ਪੋਕਰੋਵਸਕ ਅਤੇ ਕੁਰਾਖੋਵ ਨੇੜੇ ਹੋਈਆਂ। ਓਧਰ ਪੱਛਮੀ ਫੌਜੀ ਵਿਸ਼ਲੇਸ਼ਕਾਂ ਮੁਤਾਬਕ ਰੂਸੀ ਫੌਜ ਨੇ ਪਿਛਲੇ ਇਕ ਸਾਲ ਤੋਂ ਜੰਗ ਦੇ ਮੈਦਾਨ ’ਤੇ ਆਪਣਾ ਦਬਦਬਾ ਕਾਫੀ ਹੱਦ ਤੱਕ ਬਰਕਰਾਰ ਰੱਖਿਆ ਹੈ। ਰੂਸੀ ਫੌਜਾਂ ਪੂਰਬੀ ਡੋਨੇਟਸਕ ਖੇਤਰ ’ਚ ਸਖਤ ਮਿਹਨਤ ਕਰ ਰਹੀਆਂ ਹਨ, ਜਿਥੇ ਉਹ ਮਹੱਤਵਪੂਰਨ ਰਣਨੀਤਕ ਤਰੱਕੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਰੁਕ ਜਾਵੇਗੀ ਜੰਗ! ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ ਲਈ ਹੋਏ ਸਹਿਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8