ਰੂਸ ਨੇ ਹਮਲੇ ''ਚ ਵਰਤੀਆਂ 100 ਮਿਜ਼ਇਲਾਂ ਤੇ ਡਰੋਨ : ਜ਼ੇਲੇਂਸਕੀ
Monday, Aug 26, 2024 - 05:47 PM (IST)
ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਰੂਸ ਵੱਲੋਂ ਆਪਣੇ ਦੇਸ਼ 'ਤੇ ਰਾਤੋ-ਰਾਤ ਕੀਤੀ ਗਈ ਬੰਬਾਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ 'ਚ ਵੱਖ-ਵੱਖ ਕਿਸਮਾਂ ਦੀਆਂ 100 ਤੋਂ ਵੱਧ ਮਿਜ਼ਾਈਲਾਂ ਅਤੇ ਲਗਭਗ 100 ‘ਸ਼ਾਹਿਦ’ ਡਰੋਨਾਂ ਦੀ ਵਰਤੋਂ ਕੀਤੀ ਗਈ।
ਯੂਕਰੇਨੀ ਨੇਤਾ ਨੇ ਕਿਹਾ ਕਿ ਇਸ ਦੌਰਾਨ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਜ਼ਖਮੀ ਹੋਏ ਹਨ। ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਰੂਸੀ ਹਮਲੇ ਨੇ ਯੂਕਰੇਨ ਦੇ ਊਰਜਾ ਖੇਤਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜ਼ੇਲੇਂਸਕੀ ਨੇ ਕਿਹਾ ਕਿ ਇਹ ਰੂਸ ਦੇ ਪਿਛਲੇ ਹਮਲਿਆਂ ਵਾਂਗ ਘਿਣਾਉਣਾ ਸੀ, ਜਿਸ ਨੇ ਗੰਭੀਰ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ। ਖਾਰਕਿਵ ਅਤੇ ਕੀਵ ਤੋਂ ਲੈ ਕੇ ਓਡੇਸਾ ਤੱਕ ਅਤੇ ਸਾਡੇ ਪੱਛਮੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।