ਰੂਸ ਨੇ ਮਿਜ਼ਾਇਲ ਅਤੇ ਡਰੋਨ ਨਾਲ ਪੂਰੇ ਯੂਕ੍ਰੇਨ ਨੂੰ ਬਣਾਇਆ ਨਿਸ਼ਾਨਾ, ਦੋ ਦੀ ਮੌਤ

Tuesday, Aug 27, 2024 - 05:15 PM (IST)

ਰੂਸ ਨੇ ਮਿਜ਼ਾਇਲ ਅਤੇ ਡਰੋਨ ਨਾਲ ਪੂਰੇ ਯੂਕ੍ਰੇਨ ਨੂੰ ਬਣਾਇਆ ਨਿਸ਼ਾਨਾ, ਦੋ ਦੀ ਮੌਤ

ਕੀਵ  (ਏਪੀ) – ਰੂਸ ਨੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਮਿਜ਼ਾਈਲ ਅਤੇ ਡਰੋਨ ਨਾਲ ਪੂਰੇ ਯੂਕ੍ਰੇਨ  ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਘੱਟੋ-ਘੱਟ ਦੋ ਲੋਕ ਮਾਰੇ ਗਏ। ਇਨ੍ਹਾਂ ਹਮਲਿਆਂ ਦੇ ਬਾਅਦ ਰਾਜਧਾਨੀ ਕੀਵ ਦੇ ਬਾਹਰੀ ਇਲਾਕੇ ’ਚ ਗੋਲੀਬਾਰੀ ਸ਼ੁਰੂ ਹੋ ਗਈ। ਇਕ ਦਿਨ ਪਹਿਲਾਂ ਹੀ ਰੂਸ ਨੇ ਯੂਕ੍ਰੇਨ ਦੇ ਊਰਜਾ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਯੂਕ੍ਰੇਨ  ਦੇ ਦੱਖਣੀ ਖਣਨ ਅਤੇ ਉਦਯੋਗਿਕ ਸ਼ਹਿਰ ਕ੍ਰਿਵੀ ਰਿਹਸਟ੍ਰੱਕ ਸ਼ਹਿਰ ਦੇ  ਮੁੱਖ ਫੌਜੀ ਸ਼ਾਸਨ ਪ੍ਰਸ਼ਾਸਕ ਅਲੇਕਸੰਦਰ ਵਿਲਕੂਲ ਦੇ ਮੁਤਾਬਕ, ਰਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਹਮਲੇ ’ਚ ਦੋ ਲੋਕ ਮਾਰੇ ਗਏ। ਰੂਸ ਵੱਲੋਂ ਸੋਮਵਾਰ ਨੂੰ ਕੀਤੇ ਗਏ ਹਮਲਿਆਂ ਦੇ ਬਾਅਦ ਕੀਵ ਖੇਤਰ ’ਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਅਤੇ ਰਾਤ ਨੂੰ ਘੱਟੋ-ਘੱਟ 5  ਵਾਰ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ।

ਖੇਤਰੀ ਪ੍ਰਸ਼ਾਸਨ  ਨੇ ਦੱਸਿਆ ਕਿ ਹਵਾਈ ਸੁਰੱਖਿਆ ਪ੍ਰਣਾਲੀ ਨੇ ਰੂਸ ਵੱਲੋਂ ਕੀਤੇ ਗਏ ਸਾਰੇ ਡਰੋਨ ਅਤੇ ਮਿਜ਼ੈਈਲ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਪਰ ਮਲਬੇ ਕਾਰਨ ਜੰਗਲ ’ਚ ਅੱਗ ਲੱਗ ਗਈ। ਰਾਸ਼ਟਰਪਤੀ ਵੋਲੋਡੀਮੀਰ ਜੇਲੇਂਸਕੀ ਨੇ ਸੋਮਵਾਰ ਨੂੰ 100 ਤੋਂ ਵੱਧ ਮਿਜ਼ਾਈਲ ਅਤੇ ਓਸੇ ਹੀ ਗਿਣਤੀ ਦੇ ਡਰੋਨ ਹਮਲਿਆਂ ਨੂੰ 'ਘਿਨੌਣਾ' ਕਿਹਾ। ਉਨ੍ਹਾਂ ਨੇ ਕਿਹਾ ਕਿ ਹਮਲਿਆਂ ’ਚ ਨਾਗਰਿਕ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਦੇਸ਼ ਦੇ ਬਹੁਤ ਸਾਰੇ ਹਿੱਸੇ ਨਿਸ਼ਾਨਾ ਬਣਾਏ ਗਏ। ਪ੍ਰਧਾਨ ਮੰਤਰੀ ਡੇਨਿਸ ਸ਼ਮਿਆਹਲ ਨੇ ਕਿਹਾ ਕਿ ਫਿਰ ਇਕ ਵਾਰੀ ਰੂਸੀ ਅੱਤਵਾਦੀਆਂ ਵੱਲੋਂ  ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।’’ ਉਨ੍ਹਾਂ ਨੇ ਯੂਕ੍ਰੇਨ  ਦੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਲੰਬੀ ਦੂਰੀ ਦੇ ਹਥਿਆਰ ਮੁਹੱਈਆ  ਕਰਵਾਏ ਅਤੇ ਰੂਸ ਦੇ ਅੰਦਰ ਹਦਫਾਂ ’ਤੇ ਉਨ੍ਹਾਂ ਦੀ ਵਰਤੋਂ  ਕਰਨ ਦੀ ਇਜਾਜ਼ਤ ਦੇਵੇ।
 


author

Sunaina

Content Editor

Related News