ਰੂਸ ਦਾ ਚੀਨ ਨੂੰ ਵੱਡਾ ਝਟਕਾ, ਐੱਸ-400 ਮਿਜ਼ਾਈਲਾਂ ਦੀ ਡਿਲਿਵਰੀ ''ਤੇ ਲਾਈ ਰੋਕ

07/27/2020 6:29:13 PM

ਮਾਸਕੋ (ਬਿਊਰੋ): ਭਾਰਤ ਦੇ ਨਾਲ ਤਣਾਅ ਦੇ ਬਾਅਦ ਚੀਨ ਨੂੰ ਹਰ ਪਾਸੇ ਤੋਂ ਝਟਕੇ ਲੱਗ ਰਹੇ ਹਨ। ਪਹਿਲਾਂ ਅਮਰੀਕਾ ਨੇ ਹਿਊਸਟਨ ਸਥਿਤ ਚੀਨੀ ਕੌਂਸਲੇਟ ਨੂੰ ਬੰਦ ਕੀਤਾ ਉੱਥੇ ਹੁਣ ਚੀਨ ਦੀ ਆਸ ਦੇ ਉਲਟ ਰੂਸ ਨੇ ਐਲਾਨ ਕੀਤਾ ਹੈ ਕਿ ਉਸ ਨੇ ਚੀਨ ਨੂੰ ਦਿੱਤੀ ਜਾਣ ਵਾਲੀ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਸਪਲਾਈ 'ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਮਿਜ਼ਾਇਲ ਦੀ ਸਪਲਾਈ ਰੋਕਣ ਤੋਂ ਪਹਿਲਾਂ ਮਾਸਕੋ ਨੇ ਬੀਜਿੰਗ 'ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ ਸੀ। ਰੂਸੀ ਅਧਿਕਾਰੀਆਂ ਨੇ ਆਪਣੇ ਸੈਂਟ ਪੀਟਰਸਬਰਗ ਆਰਕਟਿਕ ਸੋਸ਼ਲ ਸਾਈਂਸੇਜ ਅਕੈਡਮੀ ਦੇ ਪ੍ਰਧਾਨ ਵਾਲੇਰੀ ਮਿਟਕੋ ਨੂੰ ਚੀਨ ਨੂੰ ਗੁਪਤ ਸਮਗੱਰੀ ਸੌਂਪਣ ਦਾ ਦੋਸ਼ੀ ਪਾਇਆ ਹੈ। ਇਸ ਘਟਨਾ ਨੂੰ ਵੀ ਇਸ ਫੈਸਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 

ਐੱਸ-400 ਉਨੱਤ ਪ੍ਰਣਾਲੀ ਵਾਲਾ ਮਿਜ਼ਾਈਲ ਸਿਸਟਮ ਹੈ ਜਿਸ ਵਿਚ ਸਤਹਿ ਤੋਂ ਹਵਾ ਵਿਚ ਮਾਰ ਕਰਨ ਦੀ ਸਮਰੱਥਾ ਹੈ। ਰੂਸ ਨੇ ਡਿਲੀਵਰੀ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਭਵਿੱਖ ਵਿਚ ਐੱਸ-400 ਦੀ ਡਿਲੀਵਰੀ ਨੂੰ ਲੈ ਕੇ ਤਰੀਕ ਨਿਰਧਾਰਤ ਕੀਤੀ ਜਾਵੇਗੀ। ਚੀਨੀ ਅਖਬਾਰ ਸੋਹ ਦੇ ਹਵਾਲੇ ਨਾਲ ਰੂਸੀ ਮੀਡੀਆ ਏਜੰਸੀ ਯੂਏਵਾਇਰ ਨੇ ਰਿਪੋਰਟ ਦਿੱਤੀ ਕਿ ਇਸ ਵਾਰ ਰੂਸ ਨੇ ਐਲਾਨ ਕੀਤਾ ਹੈ ਕਿ ਉਹ ਐੱਸ-400 ਮਿਜ਼ਾਈਲ ਸਿਸਟਮ ਨੂੰ ਚੀਨ ਨੂੰ ਸੌਂਪਣ 'ਤੇ ਰੋਕ ਲਗਾ ਰਿਹਾ ਹੈ। ਸੋਹੂ ਅਖਬਾਰ ਵਿਚ ਕਿਹਾ ਗਿਆ ਹੈ ਕਿ ਰੂਸ ਦਾ ਕਹਿਣਾ ਹੈ ਕਿ ਇਹਨਾਂ ਹਥਿਆਰਾਂ ਨੂੰ ਪਹੁੰਚਾਉਣ ਦਾ ਕੰਮ ਕਾਫੀ ਮੁਸ਼ਕਲ ਹੈ ਕਿਉਂਕਿ ਚੀਨ ਨੂੰ ਸਿਖਲਾਈ ਲਈ ਮਿਲਟਰੀ ਕਰਮੀ ਅਤੇ ਤਕਨੀਕੀ ਸਟਾਫ ਭੇਜਣਾ ਪੈਂਦਾ। 

ਉੱਥੇ ਰੂਸ ਨੂੰ ਵੀ ਹਥਿਆਰਾਂ ਨੂੰ ਸੇਵਾ ਵਿਚ ਲਿਆਉਣ ਲਈ ਵੱਡੀ ਗਿਣਤੀ ਵਿਚ ਆਪਣੇ ਤਕਨੀਕੀ ਕਰਮੀਆਂ ਨੂੰ ਬੀਜਿੰਗ ਭੇਜਣਾ ਪੈਂਦਾ ਜੋ ਕਿ ਮੌਜੂਦਾ ਦੌਰ ਵਿਚ ਕਾਫੀ ਮੁਸ਼ਕਲ ਕੰਮ ਹੈ। ਰੂਸ ਵੱਲੋਂ ਮਿਜ਼ਾਈਲਾਂ ਦੀ ਸਪਲਾਈ ਰੱਦ ਕੀਤੇ ਜਾਣ ਦੇ ਬਾਅਦ ਚੀਨ ਦਾ ਕਹਿਣਾ ਹੈ ਕਿ ਮਾਸਕੋ ਨੂੰ ਇਹ ਕਦਮ ਮਜਬੂਰੀ ਵਿਚ ਚੁੱਕਣਾ ਪਿਆ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਲੱਗੀ ਚੀਨੀ ਕਮਿਊਨਿਸਟ ਪਾਰਟੀ ਦਾ ਧਿਆਨ ਭਟਕੇ। ਇਕ ਮਿਲਟਰੀ ਡਿਪਲੋਮੈਟਿਕ ਸੂਤਰ ਨੇ ਰੂਸ ਦੀ ਨਿਊਜ਼ ਏਜੰਸੀ ਤਾਸ ਨੂੰ ਦੱਸਿਆ ਕਿ 2018 ਵਿਚ ਚੀਨ ਨੂੰ ਐੱਸ-400 ਮਿਜ਼ਾਈਲ ਦਾ ਪਹਿਲਾ ਬੈਚ ਮਿਲਿਆ ਸੀ। ਐੱਸ-400 ਹਵਾ ਰੱਖਿਆ ਮਿਜ਼ਾਈਲ ਪ੍ਰਣਾਲੀ ਨੂੰ ਆਪਣੀ ਤਰ੍ਹਾਂ ਦੀ ਸਭ ਤੋਂ ਉਨੱਤ ਪ੍ਰਣਾਲੀ ਮੰਨਿਆ ਜਾਂਦਾ ਹੈ ਜੋ 400 ਕਿਲੋਮੀਟਰ ਦੀ ਦੂਰੀ ਅਤੇ 30 ਕਿਲੋਮੀਟਰ ਦੀ ਉਚਾਈ ਤੱਕ ਟੀਚੇ ਨੂੰ ਨਸ਼ਟ ਕਰਨ ਵਿਚ ਸਮਰੱਥ ਹੈ।

ਪੜ੍ਹੋ ਇਹ ਅਹਿਮ ਖਬਰ- ਬੀਮਾਰ ਕਰਮਚਾਰੀਆਂ ਕਾਰਨ ਵੱਧ ਰਹੇ ਹਨ ਕੋਰੋਨਾ ਮਾਮਲੇ : ਆਸਟ੍ਰੇਲੀਆਈ ਸਰਕਾਰ

ਜਾਣੋ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਦੇ ਬਾਰੇ 'ਚ
- ਐੱਸ-400 ਮਿਜ਼ਾਈਲ ਸਿਸਟਮ, ਐੱਸ-300 ਦਾ ਅਪਡੇਟਿਡ ਵਰਜਨ ਹੈ। ਇਹ 400 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੀਆਂ ਮਿਜ਼ਾਈਲਾਂ ਅਤੇ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨੂੰ ਵੀ ਖਤਮ ਕਰ ਦੇਵੇਗਾ।

- ਐੱਸ-400 ਡਿਫੈਂਸ ਸਿਸਟਮ ਇਕ ਵਾਰ ਵਿਚ 72 ਮਿਜ਼ਾਈਲਾਂ ਦਾਗ ਸਕਦਾ ਹੈ। ਚੀਨ ਦੇ ਬਾਅਦ ਭਾਰਤ ਇਸ ਡਿਫੈਂਸ ਸਿਸਟਮ ਨੂੰ ਖਰੀਦਣ ਵਾਲਾ ਦੂਜਾ ਦੇਸ਼ ਹੈ।


Vandana

Content Editor

Related News