ਰੂਸ ਨੇ ਪੁਲਾੜ ਸਟੇਸ਼ਨ ਤੋਂ ਪੁਲਾੜ ਗੱਡੀ ਲਾਂਚ ਕਰਨ ਲਈ ਤਕਨਾਲੋਜੀ ਨੂੰ ਪੇਟੈਂਟ ਕਰਵਾਇਆ

Sunday, Jun 08, 2025 - 12:11 AM (IST)

ਰੂਸ ਨੇ ਪੁਲਾੜ ਸਟੇਸ਼ਨ ਤੋਂ ਪੁਲਾੜ ਗੱਡੀ ਲਾਂਚ ਕਰਨ ਲਈ ਤਕਨਾਲੋਜੀ ਨੂੰ ਪੇਟੈਂਟ ਕਰਵਾਇਆ

ਮਾਸਕੋ, (ਭਾਸ਼ਾ)- ਰੂਸ ਨੇ ਪੁਲਾੜ ਸਟੇਸ਼ਨ ਤੋਂ ਆਟੋਮੇਟਿਡ ਪੁਲਾੜ ਗੱਡੀ ਲਾਂਚ ਕਰਨ ਲਈ ਤਕਨਾਲੋਜੀ ਨੂੰ ਪੇਟੈਂਟ ਕਰਵਾਇਆ ਹੈ। ਇਹ ਸਟੇਸ਼ਨ ਦੁਨੀਆ ਦਾ ਅਜਿਹਾ ਪਹਿਲਾ ਡਰੋਨ ਪਲੇਟਫਾਰਮ ਹੋਵੇਗਾ, ਜਿਸ ਦੇ ਰੱਖ-ਰਖਾਅ ਲਈ ਰੋਬੋਟ ਦੀ ਵਰਤੋਂ ਹੋਵੇਗੀ।

ਇਸ ਤਕਨਾਲੋਜੀ ਦਾ ਪ੍ਰੀਖਣ ਰੂਸੀ ਆਰਬਿਟਲ ਸਟੇਸ਼ਨ (ਆਰ. ਓ. ਐੱਸ.) ’ਤੇ ਕਰਨ ਦੀ ਯੋਜਨਾ ਹੈ ਅਤੇ ਬਾਅਦ ਵਿਚ ਇਸ ਦੀ ਵਰਤੋਂ ਚੰਦਰਮਾ ਦੀ ਜਾਂਚ ਵਿਚ ਕੀਤੀ ਜਾਵੇਗੀ। ਰੂਸ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਡੇਨਿਸ ਮੰਟੂਰੋਵ ਨੇ ਇਥੇ ਇਕ ਮੀਟਿੰਗ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਕਿ 2030 ਤੱਕ ਰੂਸ ਨੂੰ ਆਪਣੇ ਖੁਦ ਦੇ ਪੁਲਾੜ ਸਟੇਸ਼ਨ ਲਈ ਮਾਡਿਊਲ-ਦਰ-ਮਾਡਿਊਲ ਯੋਜਨਾਬੱਧ ਬਦਲਾਅ ਕਰਨਾ ਯਕੀਨੀ ਬਣਾਉਣਾ ਹੋਵੇਗਾ।

ਟੈਲੀਵਿਜ਼ਨ ’ਤੇ ਪ੍ਰਸਾਰਿਤ ਇਸ ਮੀਟਿੰਗ ਦੀ ਪ੍ਰਧਾਨਗੀ ਪੁਤਿਨ ਨੇ ਕੀਤੀ ਅਤੇ ਇਸ ਵਿਚ ਪੁਲਾੜ ਖੇਤਰ ਸਮੇਤ ਕਈ ਰਾਸ਼ਟਰੀ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ।


author

Rakesh

Content Editor

Related News