ਰੂਸ ਨੇ ਹਿਰਾਸਤ 'ਚ ਲਿਆ ਜਾਪਾਨੀ ਡਿਪਲੋਮੈਟ, ਜਾਪਾਨ ਨੇ ਮੁਆਫ਼ੀ ਦੀ ਕੀਤੀ ਮੰਗ

Tuesday, Sep 27, 2022 - 01:16 PM (IST)

ਰੂਸ ਨੇ ਹਿਰਾਸਤ 'ਚ ਲਿਆ ਜਾਪਾਨੀ ਡਿਪਲੋਮੈਟ, ਜਾਪਾਨ ਨੇ ਮੁਆਫ਼ੀ ਦੀ ਕੀਤੀ ਮੰਗ

ਮਾਸਕੋ (ਏਜੰਸੀ): ਰੂਸ ਨੇ ਆਪਣੇ ਪੂਰਬੀ ਸ਼ਹਿਰ ਵਲਾਦੀਵੋਸਤੋਕ ਵਿੱਚ ਇੱਕ ਜਾਪਾਨੀ ਡਿਪਲੋਮੈਟ ਨੂੰ ‘ਸੰਵੇਦਨਸ਼ੀਲ’ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ। ਰੂਸੀ ਨਿਊਜ਼ ਏਜੰਸੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਜਾਪਾਨ ਨੇ ਰੂਸੀ ਅਧਿਕਾਰੀਆਂ 'ਤੇ "ਅਪਮਾਨਜਨਕ" ਪੁੱਛਗਿੱਛ ਦਾ ਦੋਸ਼ ਲਗਾਇਆ ਅਤੇ ਜਾਪਾਨੀ ਕੌਂਸਲੇਟ ਦੇ ਅਧਿਕਾਰੀ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਦੋਸ਼ਾਂ ਨੂੰ ਖਾਰਿਜ ਕਰਦਿਆਂ ਰੂਸ ਤੋਂ ਇਸ ਮਾਮਲੇ ਵਿਚ ਮੁਆਫੀ ਮੰਗਣ ਦੀ ਮੰਗ ਕੀਤੀ। 

ਰੂਸੀ ਏਜੰਸੀਆਂ ਨੇ ਐਫਐਸਬੀ ਦੇ ਹਵਾਲੇ ਨਾਲ ਇਕ ਖ਼ਬਰ ਵਿਚ ਕਿਹਾ ਕਿ 'ਪੈਸੇ ਲੈ ਕੇ ਸੰਵੇਦਨਸ਼ੀਲ ਜਾਣਕਾਰੀ ਲੈਂਦੇ ਹੋਏ ਇਕ ਜਾਪਾਨੀ ਡਿਪਲੋਮੈਟ ਨੂੰ ਰੰਗੇ ਹੱਥੀਂ ਫੜਿਆ ਗਿਆ। ਉਹ ਰੂਸ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਸੀ, ਜਿਸ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕਿਸੇ ਹੋਰ ਦੇਸ਼ ਨਾਲ ਸਾਂਝਾ ਕਰਨ ਦੀ ਮਨਾਹੀ ਹੈ। ਨਿਊਜ਼ ਏਜੰਸੀਆਂ ਮੁਤਾਬਕ ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫ. ਐੱਸ. ਬੀ.) ਨੇ ਦੋਸ਼ ਲਾਇਆ ਕਿ ਵਲਾਦੀਵੋਸਤੋਕ 'ਚ ਮੌਜੂਦਾ ਕੌਂਸਲਰ ਮੋਟੋਕੀ ਤਾਤਸੁਨੋਰੀ ਨੇ "ਪੱਛਮੀ ਪਾਬੰਦੀਆਂ ਦਾ ਪ੍ਰਭਾਵ" ਨਾਲ ਜੁੜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।ਉੱਥੇ ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 22 ਸਤੰਬਰ ਨੂੰ ਇਕ ਅਧਿਕਾਰੀ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਪੁੱਛਗਿੱਛ ਕੀਤੀ ਗਈ ਸੀ। ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਅਤੇ ਮੁਆਫ਼ੀ ਦੀ ਮੰਗ ਕਰਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ-ਸ਼ਿੰਜੋ ਆਬੇ ਦੇ ਸੰਸਕਾਰ ਤੋਂ ਪਹਿਲਾਂ ਐਂਥਨੀ ਅਲਬਾਨੀਜ਼ ਨੇ ਜਾਪਾਨ ਦੇ PM ਨਾਲ ਕੀਤੀ ਮੁਲਾਕਾਤ

ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਮਾਸਕੋ ਵਿੱਚ ਜਾਪਾਨ ਦੇ ਦੂਤਘਰ ਨੂੰ ਸੂਚਿਤ ਕੀਤਾ ਕਿ ਅਧਿਕਾਰੀ ਨੂੰ "ਅਣਚਾਹੇ ਵਿਅਕਤੀ" ਘੋਸ਼ਿਤ ਕੀਤਾ ਗਿਆ ਹੈ ਅਤੇ ਗੈਰ-ਕਾਨੂੰਨੀ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਦੀ ਕਾਰਵਾਈ ਪੂਰੀ ਤਰ੍ਹਾਂ ਬੇਬੁਨਿਆਦ ਹੈ। ਮਾਤਸੁਨੋ ਨੇ ਕਿਹਾ ਕਿ ਜਾਪਾਨ ਦੇ ਉਪ ਵਿਦੇਸ਼ ਮੰਤਰੀ ਤਕਿਓ ਮੋਰੀ ਨੇ ਰੂਸੀ ਰਾਜਦੂਤ ਨੂੰ ਤਲਬ ਕਰਕੇ ਇਸ ਘਟਨਾ 'ਤੇ ਸਖ਼ਤ ਰੋਸ ਜ਼ਾਹਰ ਕੀਤਾ ਹੈ। ਉਸ ਨੇ ਇਸ ਘਟਨਾ ਲਈ ਰੂਸ ਸਰਕਾਰ ਤੋਂ ਰਸਮੀ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਅਤੇ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਸ ਲਈ ਕਦਮ ਚੁੱਕੇ ਜਾਣੇ ਦੀ ਮੰਗ ਕੀਤੀ। ਗੌਰਤਲਬ ਹੈ ਕਿ ਰੂਸ ਦੇ 24 ਫਰਵਰੀ ਨੂੰ ਯੂਕ੍ਰੇਨ ਵਿੱਚ ਫੌਜੀ ਕਾਰਵਾਈਆਂ ਸ਼ੁਰੂ ਕਰਨ ਖ਼ਿਲਾਫ਼ ਜਾਪਾਨ ਨੇ ਉਸ 'ਤੇ ਪਾਬੰਦੀਆਂ ਲਗਾਈਆਂ ਹਨ।ਇਸ ਮਗਰੋਂ ਰੂਸ ਨੇ ਵਾਰ-ਵਾਰ ਜਾਪਾਨ ਨੂੰ ਇਕ "ਦੁਸ਼ਮਣ" ਦੇਸ਼ ਦੱਸਿਆ ਹੈ। ਅਮਰੀਕਾ, ਯੂਰਪੀ ਸੰਘ ਅਤੇ ਉਨ੍ਹਾਂ ਦੇ ਪੱਛਮੀ ਸਹਿਯੋਗੀ ਬਾਰੇ ਵੀ ਰੂਸ ਇਹੀ ਗੱਲ ਕਹਿੰਦਾ ਹੈ।


author

Vandana

Content Editor

Related News