ਰੂਸ ਨੇ 170 ਡਰੋਨ ਤੇ 8 ਮਿਜ਼ਾਈਲਾਂ ਕੀਤੀਆਂ ਨਸ਼ਟ
Saturday, May 03, 2025 - 08:35 PM (IST)

ਮਾਸਕੋ (ਭਾਸ਼ਾ)-ਰੂਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਕ੍ਰੀਮੀਆ ਅਤੇ ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਉਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ 170 ਡਰੋਨ ਅਤੇ 10 ਤੋਂ ਵੱਧ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ।
ਰੂਸੀ ਰੱਖਿਆ ਮੰਤਰਾਲਾ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ ਤੋਂ ਸ਼ਨੀਵਾਰ ਸਵੇਰੇ 5 ਵਜੇ ਦੇ ਦਰਮਿਆਨ ਰੂਸੀ ਹਵਾਈ ਰੱਖਿਆ ਇਕਾਈਆਂ ਨੇ ਕ੍ਰੀਮੀਆ ਦੇ ਉੱਤੇ 96, ਕ੍ਰਾਸਨੋਡਾਰ ਪ੍ਰਦੇਸ਼ ’ਚ 47, ਰੋਸਟੋਵ ਉੱਤੇ 9 ਅਤੇ ਮਾਸਕੋ ਦੇ ਦੱਖਣ-ਪੱਛਮ 4ਵਿਚ ਬ੍ਰਾਇੰਸਕ ਅਤੇ ਕੁਰਸਕ ਖੇਤਰਾਂ ਵਿਚ 8-8 ਡਰੋਨੇ ਡੇਗੇ।
ਇਸਨੇ ਦੱਸਿਆ ਕਿ ਦੋ ਮਾਨਵਰਹਿਤ ਜਹਾਜ਼ (ਯੂ. ਏ. ਵੀ.) ਨੂੰ ਬੇਲਗੋਰੋਦ ਵਿਚ ਡੇਗ ਦਿੱਤਾ ਗਿਆ। ਮੰਤਰਾਲਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਤੋਂ ਇਲਾਵਾ, ਬ੍ਰਿਟੇਨ ਵੱਲੋਂ ਸਪਲਾਈ ਕੀਤੀਆਂ ਗਈਆਂ 8 ‘ਸਟਾਰਮ ਸ਼ੈਡੋ’ ਕਰੂਜ਼ ਮਿਜ਼ਾਈਲਾਂ ਅਤੇ ਯੂਕ੍ਰੇਨ ਵੱਲੋਂ ਵਿਕਸਤ ਤਿੰਨ ਨੇਪਚਿਊਨ-ਐੱਮ. ਡੀ. ਨਿਰਦੇਸ਼ਿਤ ਮਿਜ਼ਾਈਲਾਂ ਵੀ ਕਾਲਾ ਸਾਗਰ ਦੇ ਉੱਪਰ ਨਸ਼ਟ ਕਰ ਦਿੱਤੀਆਂ ਗਈਆਂ ਹਨ। ਰੂਸ ਦੇ ਰੱਖਿਆ ਮੰਤਰਾਲਾ ਮੁਤਾਬਕ, ਸ਼ਨੀਵਾਰ ਤੜਕੇ ਕਾਲਾ ਸਾਗਰ ਦੇ ਉੱਪਰ ਯੂਕ੍ਰੇਨ ਸਮੁੰਦਰੀ ਫੌਜ ਦੇ 14 ਡਰੋਨ ਨਸ਼ਟ ਕਰ ਦਿੱਤੇ ਗਏ।