ਰੂਸ ਨੇ ਕੁਰਸਕ ''ਚ ਐਲਾਨੀ ਐਮਰਜੈਂਸੀ, ਯੂਕਰੇਨ ਦੇ ਮਾਲ ''ਤੇ ਰੂਸੀ ਹਮਲੇ ''ਚ 10 ਦੀ ਮੌਤ
Friday, Aug 09, 2024 - 10:18 PM (IST)
ਕੀਵ : ਰੂਸ ਨੇ ਕੁਰਸਕ ਖੇਤਰ ਦੀ ਸਥਿਤੀ ਨੂੰ ‘ਸੰਘੀ ਪੱਧਰ’ ਦੀ ਐਮਰਜੈਂਸੀ ਐਲਾਨ ਕਰਦਿਆਂ ਸ਼ੁੱਕਰਵਾਰ ਨੂੰ ਉਥੇ ਵਾਧੂ ਸੁਰੱਖਿਆ ਬਲ ਭੇਜੇ। ਇਹ ਕਾਰਵਾਈ ਚਾਰ ਦਿਨ ਪਹਿਲਾਂ ਸੈਂਕੜੇ ਯੂਕਰੇਨੀ ਸੈਨਿਕਾਂ ਦੇ ਸਰਹੱਦ ਪਾਰ ਕਰਨ ਤੋਂ ਬਾਅਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ, ਇੱਕ ਰੂਸੀ ਜਹਾਜ਼ ਦੁਆਰਾ ਦਾਗੀ ਗਈ ਇੱਕ ਮਿਜ਼ਾਈਲ ਯੂਕਰੇਨ ਦੇ ਸ਼ਾਪਿੰਗ ਮਾਲ ਵਿਚ ਲੱਗੀ, ਜਿਸ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 35 ਹੋਰ ਜ਼ਖਮੀ ਹੋ ਗਏ।
ਪੂਰਬੀ ਡੋਨੇਟਸਕ ਖੇਤਰ ਵਿੱਚ Kostiantynivka ਵਿਚ ਸਥਿਤ ਮਾਲ ਸ਼ਹਿਰ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਸਥਿਤ ਹੈ। ਹਮਲੇ ਤੋਂ ਬਾਅਦ ਇਸ ਦੇ ਉੱਪਰ ਸੰਘਣਾ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਡੋਨੇਟਸਕ ਖੇਤਰੀ ਮੁਖੀ ਵਾਦਿਮ ਫਿਲਾਸ਼ਕਿਨ ਨੇ ਇਕ ਟੈਲੀਗ੍ਰਾਮ ਪੋਸਟ ਵਿਚ ਕਿਹਾ ਕਿ ਇਹ ਭੀੜ ਵਾਲੀ ਥਾਂ 'ਤੇ ਇਕ ਹੋਰ ਟਾਰਗੇਟ ਹਮਲਾ ਹੈ ਤੇ ਰੂਸ ਵੱਲੋਂ ਅੱਤਵਾਦੀ ਕਾਰਵਾਈ ਦਾ ਇਹ ਹੋਰ ਕਾਰਨਾਮਾ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਯੂਕ੍ਰੇਨ ਦੇ ਫੌਜੀਆਂ ਵੱਲੋਂ ਸਰਹੱਦ ਪਾਰ ਘੁਸਪੈਠ ਦਾ ਮੁਕਾਬਲਾ ਕਰਨ ਦੇ ਲਈ ਕੁਸ਼ਰਕ ਖੇਤਰ ਵਿਚ ਵਧੇਰੇ ਬਲ ਭੇਜੇ ਜਾ ਰਹੇ ਹਨ।
ਨਿਊਜ਼ ਏਜੰਸੀ 'ਆਰਆਈਏ-ਨੋਵੋਸਤੀ' ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਆਪਣੀ ਖ਼ਬਰ 'ਚ ਕਿਹਾ ਕਿ ਰੂਸ ਕਈ ਰਾਕੇਟ ਲਾਂਚਰ, ਤੋਪਾਂ ਅਤੇ ਟੈਂਕਾਂ ਨੂੰ ਤਾਇਨਾਤ ਕਰ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਟੈਲੀਗ੍ਰਾਮ 'ਤੇ ਕਿਹਾ ਕਿ ਕੁਰਸਕ ਖੇਤਰ ਵਿੱਚ ਸਥਿਤੀ ਮੁਸ਼ਕਲ ਬਣੀ ਹੋਈ ਹੈ। ਪੁਤਿਨ ਨੇ ਆਪਣੇ ਚੋਟੀ ਦੇ ਗੈਰ ਫੌਜੀ ਭਵਨਾਂ, ਰਿਹਾਇਸ਼ੀ ਇਮਾਰਤਾਂ, ਐਂਬੂਲੈਂਸਾਂ 'ਤੇ ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲਾਬਾਰੀ ਕੀਤੇ ਜਾਣ ਦਾ ਦਾਅਵਾ ਕਰਦੇ ਹੋਏ ਇਸ 'ਤੇ ਚਰਚਾ ਕਰਨ ਦੇ ਲਈ ਆਪਣੇ ਚੋਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ।