ਸ਼੍ਰੀਲੰਕਾ ਸੰਸਦੀ ਚੋਣਾਂ : ਸੱਤਾਧਾਰੀ NPP ਪੂਰਨ ਬਹੁਮਤ ਵੱਲ
Friday, Nov 15, 2024 - 09:10 AM (IST)
ਕੋਲੰਬੋ (ਭਾਸ਼ਾ)- ਪ੍ਰਧਾਨ ਅਨੁਰਾ ਕੁਮਾਰ ਦਿਸਾਨਾਇਕੇ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ 'ਨੈਸ਼ਨਲ ਪੀਪਲਜ਼ ਪਾਵਰ' (ਐਨ.ਪੀ.ਪੀ.) ਸ੍ਰੀਲੰਕਾ ਵਿਚ ਵੀਰਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਪੂਰਨ ਬਹੁਮਤ ਵੱਲ ਵਧ ਰਹੀ ਹੈ। ਸ਼ੁੱਕਰਵਾਰ ਸਵੇਰੇ ਸਥਾਨਕ ਸਮੇਂ ਮੁਤਾਬਕ 6 ਵਜੇ ਤੱਕ ਹੋਈ ਵੋਟਾਂ ਦੀ ਗਿਣਤੀ 'ਚ ਰਾਸ਼ਟਰੀ ਪੱਧਰ 'ਤੇ NPP ਨੂੰ ਲਗਭਗ 62 ਫੀਸਦੀ ਵੋਟਾਂ ਮਿਲੀਆਂ ਹਨ। ਇਸ ਨੇ ਜ਼ਿਲ੍ਹਿਆਂ ਤੋਂ ਅਨੁਪਾਤਕ ਪ੍ਰਤੀਨਿਧਤਾ ਤਹਿਤ ਪ੍ਰਸਤਾਵਿਤ 196 ਸੀਟਾਂ ਵਿੱਚੋਂ 35 ਸੀਟਾਂ ਹਾਸਲ ਕੀਤੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- Trump ਨੂੰ ਕੋਰਟ ਵੱਲੋਂ ਵੱਡੀ ਰਾਹਤ, ਗੁਪਤ ਦਸਤਾਵੇਜ਼ ਮਾਮਲੇ 'ਤੇ ਰੋਕ ਲਗਾਉਣ ਦੀ ਅਪੀਲ ਮਨਜ਼ੂਰ
ਮੁੱਖ ਵਿਰੋਧੀ ਪਾਰਟੀ 'ਸਮਾਗੀ ਜਨ ਬਲਵੇਗਯਾ' (ਐਸ.ਜੇ.ਬੀ) ਨੂੰ 18 ਫੀਸਦੀ ਵੋਟਾਂ ਮਿਲੀਆਂ ਅਤੇ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਹਮਾਇਤ ਵਾਲੀ 'ਨੈਸ਼ਨਲ ਡੈਮੋਕਰੇਟਿਕ ਫਰੰਟ' (ਐਨ.ਡੀ.ਐਫ) ਨੂੰ ਪੰਜ ਫੀਸਦੀ ਤੋਂ ਘੱਟ ਵੋਟਾਂ ਮਿਲੀਆਂ। SJB ਨੇ ਅੱਠ ਸੀਟਾਂ ਜਿੱਤੀਆਂ ਜਦਕਿ NDP ਨੇ ਇੱਕ ਸੀਟ ਜਿੱਤੀ। ਰਾਜਪਕਸ਼ੇ ਪਰਿਵਾਰ ਦੀ 'ਸ਼੍ਰੀਲੰਕਾ ਪੀਪਲਜ਼ ਫਰੰਟ' (SLPP) ਨੇ ਦੋ ਸੀਟਾਂ ਜਿੱਤੀਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਤੰਬਰ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਮੁਕਾਬਲੇ ਹੁਣ ਐਨਪੀਪੀ ਨੂੰ ਵੱਡੀ ਲੀਡ ਮਿਲੀ ਹੈ। ਉਨ੍ਹਾਂ ਉਮੀਦ ਜਤਾਈ ਕਿ ਐਨ.ਪੀ.ਪੀ 225 ਮੈਂਬਰੀ ਸਦਨ ਵਿੱਚ 150 ਤੋਂ ਵੱਧ ਸੀਟਾਂ ਜਿੱਤੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।