ਸੰਸਦ ’ਚ ਹੰਗਾਮਾ, ਸੰਸਦ ਮੈਂਬਰਾਂ ਨੇ ਇਕ-ਦੂਜੇ ਦੇ ਫੜ੍ਹੇ ਕਾਲਰ
Saturday, Dec 28, 2024 - 10:17 AM (IST)
ਸਿਓਲ (ਇੰਟ.)– ਸਾਊਥ ਕੋਰੀਆ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਅਤੇ ਕਾਰਜਵਾਹਕ ਰਾਸ਼ਟਰਪਤੀ ਹਾਨ ਡਕ-ਸੂ ਨੂੰ ਮਹਾਦੋਸ਼ ਚਲਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੂੰ ਹਟਾਉਣ ਦੇ ਪੱਖ ਵਿਚ 192 ਵੋਟਾਂ ਪਈਆਂ, ਜਦ ਕਿ ਇਸ ਦੇ ਲਈ 151 ਵੋਟਾਂ ਦੀ ਲੋੜ ਸੀ। ਮਹਾਦੋਸ਼ ਕਾਰਨ ਸੰਸਦ ਵਿਚ ਕਾਫੀ ਹੰਗਾਮਾ ਹੋਇਆ। ਇਸ ਕਾਰਨ ਸੰਸਦ ਮੈਂਬਰਾਂ ਨੇ ਇਕ-ਦੂਜੇ ਦੇ ਕਾਲਰ ਫੜ੍ਹ ਲਏ। ਕਾਰਜਵਾਹਕ ਰਾਸ਼ਟਰਪਤੀ ਖਿਲਾਫ ਲਿਆਂਦੇ ਗਏ ਮਹਾਦੋਸ਼ ਪ੍ਰਸਤਾਵ ਖਿਲਾਫ ਇਕ ਵੀ ਵੋਟ ਨਹੀਂ ਪਈ, ਕਿਉਂਕਿ ਸੱਤਾਧਾਰੀ ਪਾਰਟੀ ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ। ਹੁਣ ਵਿੱਤ ਮੰਤਰੀ ਚੋਈ ਸਾਂਗ-ਮੋਕ ਕਾਰਜਵਾਹਕ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣਗੇ। ਚੋਈ ਸਾਂਗ ਨੇ 3 ਦਸੰਬਰ ਨੂੰ ਮਾਰਸ਼ਲ ਲਾਅ ਲਾਉਣ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਨ੍ਹਾਂ ਇਸ ਨੂੰ ਦੇਸ਼ ਦੀ ਅਰਥ ਵਿਵਸਥਾ ਲਈ ਵਿਨਾਸ਼ਕਾਰੀ ਦੱਸਿਆ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ ਵੀਜ਼ਾ ਮਾਮਲੇ 'ਚ ਭਾਰਤੀਆਂ ਨੇ ਤੋੜ ਦਿੱਤੇ ਸਾਰੇ ਰਿਕਾਰਡ,11 ਮਹੀਨਿਆਂ 'ਚ ਇੰਨੇ ਲੋਕ ਗਏ US
ਯੁਨ ਸੁਕ ਯਿਓਲ ਨੇ 3 ਦਸੰਬਰ ਨੂੰ ਦੇਸ਼ ਵਿਚ ਮਾਰਸ਼ਲ ਲਾਅ ਲਗਾ ਦਿੱਤਾ ਸੀ। ਹਾਲਾਂਕਿ ਵਿਰੋਧੀ ਧਿਰ ਦੀਆਂ ਕੋਸ਼ਿਸ਼ਾਂ ਨਾਲ ਇਹ ਸਿਰਫ 6 ਘੰਟੇ ਲਈ ਹੀ ਲਾਗੂ ਰਹਿ ਸਕਿਆ। ਵਿਰੋਧੀ ਪਾਰਟੀਆਂ ਨੇ ਸੰਸਦ ਵਿਚ ਵੋਟਿੰਗ ਰਾਹੀਂ ਮਾਰਸ਼ਲ ਲਾਅ ਪ੍ਰਸਤਾਵ ਨੂੰ ਨਾਜਾਇਜ਼ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਊਥ ਕੋਰੀਆ ਦੇ ਰਾਸ਼ਟਰਪਤੀ ਯੁਨ ਸੁਕ ਯਿਓਲ ਖਿਲਾਫ ਮਹਾਦੋਸ਼ ਚਲਾ ਕੇ ਹਟਾ ਦਿਤਾ ਗਿਆ ਸੀ। ਇਸ ਤੋਂ ਬਾਅਦ 14 ਦਸੰਬਰ ਨੂੰ ਹਾਨ ਡਕ-ਸੂ ਨੂੰ ਕਾਰਜਵਾਹਕ ਰਾਸ਼ਟਰਪਤੀ ਬਣਾਇਆ ਗਿਆ ਸੀ ਪਰ ਉਹ ਇਸ ਅਹੁਦੇ ’ਤੇ ਸਿਰਫ 13 ਦਿਨ ਹੀ ਰਹਿ ਸਕੇ।
ਇਹ ਵੀ ਪੜ੍ਹੋ: ਫਰਾਂਸ, ਕੈਨੇਡਾ ਸਣੇ ਦੁਨੀਆ ਭਰ ਦੇ ਨੇਤਾਵਾਂ ਨੇ ਡਾ: ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8