ਫਿਲੀਪੀਨਜ਼ ਦੇ ਰਾਸ਼ਟਰਪਤੀ ਦਾ ਨਵਾਂ ਫ਼ਰਮਾਨ, ਕੋਰੋਨਾ ਵੈਕਸੀਨ ਲਗਵਾਓ ਜਾਂ ਫਿਰ ਭਾਰਤ ਜਾਓ

Thursday, Jun 24, 2021 - 06:24 PM (IST)

ਮਨੀਲਾ (ਬਿਊਰੋ: ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਇੱਥੋਂ ਤੱਕ ਕਿ ਉਹਨਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪਮਾਨਜਨਕ ਸ਼ਬਦ ਕਹੇ ਸਨ। ਹੁਣ ਦੁਤਰੇਤੇ ਨੇ ਕੋਰੋਨਾ ਵੈਕਸੀਨ ਨੂੰ ਲੈਕੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਨੇ ਜਨਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਫਿਲੀਪੀਨਜ਼ ਦੇ ਜਿਹੜੇ ਲੋਕ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਉਹ ਦੇਸ਼ ਛੱਡ ਦੇਣ। ਜੇਕਰ ਤੁਸੀਂ ਚਾਹੁੰਦੇ ਹੋਂ ਤਾਂ ਭਾਰਤ ਚਲੇ ਜਾਓ ਜਾਂ ਫਿਰ ਅਮਰੀਕਾ ਜਾਂ ਕਿਤੇ ਹੋਰ। ਇਸ ਸੰਬੋਧਨ ਦੌਰਾਨ ਉਹਨਾਂ ਨੇ ਕੋਰੋਨਾ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਲੋਕਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਸੀ।

ਵੈਕਸੀਨ ਲਗਵਾਓ ਜਾਂ ਜੇਲ੍ਹ ਜਾਓ
ਦੁਤਰੇਤੇ ਦੇ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਫਿਲੀਪੀਨਜ਼ ਵਿਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸੇ ਕਾਰਨ ਫਿਲੀਪੀਨਜ ਦੀਆਂ ਸਰਹੱਦਾਂ ਨੂੰ ਸਰਬਉੱਚ ਪੱਧਰ ਦੇ ਐਲਰਟ 'ਤੇ ਕਰ ਦਿੱਤਾ ਗਿਆ ਹੈ। ਦੁਤਰੇਤੇ ਨੇ ਸੋਮਵਾਰ ਰਾਤ ਆਪਣੇ ਸੰਦੇਸ਼ ਵਿਚ ਜਨਤਾ ਨੂੰ ਕਿਹਾ,''ਤੁਸੀਂ ਚੋਣ ਕਰ ਸਕਦੇ ਹੋ। ਤੁਸੀਂ ਵੈਕਸੀਨ ਲਗਵਾਉਣੀ ਹੈ ਜਾਂ ਮੈਂ ਤੁਹਾਨੂੰ ਜੇਲ੍ਹ ਭੇਜ ਦੇਵਾਂ।'' ਫਿਲੀਪੀਨਜ਼ ਦੀ ਕੁੱਲ ਆਬਾਦੀ 11 ਕਰੋੜ ਹੈ ਤਅਤੇ ਹਾਲੇ ਸੋਮਵਾਰ ਤੱਕ ਸਿਰਫ 1.95 ਲੋਕ ਹੀ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਜਲੰਧਰ ਦੇ ਪ੍ਰਦੀਪ ਟਿਵਾਨਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ 'ਚ ਬਣੇ ਭਾਰਤੀ ਮੂਲ ਦੇ ਪਹਿਲੇ ਜੱਜ

ਟੀਕਾਕਰਨ ਦੀ ਹੌਲੀ ਗਤੀ
ਫਿਲੀਪੀਨਜ਼ ਨੇ ਮਾਰਚ ਮਹੀਨੇ ਵਿਚ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਅਜਿਹੀਆਂ ਖ਼ਬਰਾਂ ਆਰ ਰਹੀਆਂ ਹਨ ਕਿ ਲੋਕਾਂ ਨੂੰ ਫਾਈਜ਼ਰ ਦ ਵੈਕਸੀਨ ਪਾਉਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰਪਤੀ ਨੇ ਮੰਨਿਆ ਕਿ ਉਹ ਉਹਨਾਂ ਮੂਰਖਾਂ ਕਾਰਨ ਉਤੇਜਿਤ ਹੋ ਰਹੇ ਹਨ ਜੋ ਕੋਰੋਨਾ ਵੈਕਸੀਨ ਨਹੀਂ ਲਗਵਾ ਰਹੇ ਹਨ। ਇਸ ਮਗਰੋਂ ਉਹਨਾਂ ਨੇ ਧਮਕੀ ਦਿੱਤੀ ਕਿ ਅਜਿਹੇ ਲੋਕਾਂ ਨੂੰ ਉਹ ਸੂਰ ਨੂੰ ਲੱਗਣ ਵਾਲੀ ਵੈਕਸੀਨ ਲਗਵਾ ਦੇਣਗੇ।

ਅਮਰੀਕਾ ਨੂੰ ਦਿੱਤੀ ਧਮਕੀ
ਇਸ ਤੋਂ ਪਹਿਲਾਂ ਰਾਸ਼ਟਰਪਤੀ ਦੁਤਰੇਤੇ ਨੇ ਅਮਰੀਕਾ ਨੂੰ ਧਮਕੀ ਦਿੱਤੀ ਸੀਕਿ  ਜੇਕਰ ਕੋਰੋਨਾ ਵਾਇਰਸ ਵੈਕਸੀਨ ਨਹੀਂ ਦਿੱਤੀ ਤਾਂ ਉਹ ਮਿਲਟਰੀ ਸਮਝੌਤਾ ਰੱਦ ਕਰ ਦੇਣਗੇ।ਦੁਤਰੇਤੇ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਨਵੇਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵੈਕਸੀਨ ਨਹੀਂ ਦਿੱਤੀ ਤਾਂ ਉਹ ਵਿਜ਼ਟਿੰਗ ਫੋਰਸਿਸ ਐਗਰੀਮੈਂਟ ਨੂੰ ਰੱਦ ਕਰਨ ਦੀ ਯੋਜਨਾ 'ਤੇ ਅੱਗੇ ਵੱਧ ਜਾਣਗੇ। ਭਾਵੇਂਕਿ ਚੀਨ ਨਾਲ ਵੱਧਦੇ ਤਣਾਅ ਨੂੰ ਦੇਖਦੇ ਹੋਏ ਫਿਲੀਪੀਨਜ਼ ਨ ਅਮਰੀਕੀ ਬੇਸ ਨੂੰ ਬਣਾਈ ਰੱਖਣ ਲਈ ਸਮਝੌਤਾ ਇਕ ਸਾਲ ਲਈ ਅੱਗੇ ਵਧਾ ਦਿੱਤਾ ਹੈ।


Vandana

Content Editor

Related News