ਬੰਗਲਾਦੇਸ਼ ''ਚ ਵੱਖ-ਵੱਖ ਸੜਕ ਹਾਦਸਿਆਂ ''ਚ 10 ਲੋਕਾਂ ਦੀ ਮੌਤ

Sunday, Jun 10, 2018 - 12:28 AM (IST)

ਬੰਗਲਾਦੇਸ਼ ''ਚ ਵੱਖ-ਵੱਖ ਸੜਕ ਹਾਦਸਿਆਂ ''ਚ 10 ਲੋਕਾਂ ਦੀ ਮੌਤ

ਢਾਕਾ— ਬੰਗਲਾਦੇਸ਼ 'ਚ ਸ਼ਨੀਵਾਰ ਨੂੰ ਵੱਖ-ਵੱਖ ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਚੱਟੋਗ੍ਰਾਮ ਦੇ ਕੇਰਾਨੀਹਾਟ ਇਲਾਕੇ 'ਚ ਮਿੰਨੀ ਬੱਸ ਤੇ ਬੱਸ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 7 ਹੋਰ ਲੋਕ ਜ਼ਖਮੀ ਹੋ ਗਏ। ਨਾਰਾਇਣਗੰਜ ਦੇ ਢਾਕੇਸ਼ਵਰੀ ਇਲਾਕੇ 'ਚ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਇਕ ਆਟੋ ਚਾਲਕ ਤੇ ਇਕ ਯਾਤਰੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਬੱਸ ਸਣੇ ਫਰਾਰ ਹੋ ਗਿਆ।
ਇਸ ਤੋਂ ਇਲਾਵਾ ਚਪੈਨਵਾਬਗੰਜ 'ਚ ਦੋ ਵੱਖ-ਵੱਖ ਹਾਦਸਿਆਂ 'ਚ ਇਕ ਔਰਤ ਸਣੇ 2 ਲੋਕਾਂ ਦੀ ਮੌਤ ਹੋ ਗਈ। ਪੁਕੁਰਿਆ ਇਲਾਕੇ 'ਚ ਸੜਕ ਪਾਰ ਕਰ ਰਹੀ ਇਕ ਔਰਤ ਨੂੰ ਟਰੱਕ ਨੇ ਕੁਚਲ ਦਿੱਤਾ। ਟਰੱਕ ਚਾਲਕ ਤੇ ਉਸ ਦਾ ਸਹਾਇਕ ਮੌਕੇ ਤੋਂ ਫਰਾਰ ਹੋ ਗਏ। ਇਸੇ ਦੌਰਾਨ ਬਿਨੋਦਪੁਰ ਇਲਾਕੇ 'ਚ ਇਕ ਟਰਾਲੀ ਨੇ ਇਕ ਨਾਬਾਲਿਗ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਗਾਬਟੋਲੀ ਇਲਾਕੇ 'ਚ ਮਿੰਨੀ ਬੱਸ ਤੇ ਆਟੋ ਰਿਕਸ਼ਾ ਦੀ ਟੱਕਰ 'ਚ ਵੀ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਹੋਰ ਵਿਅਕਤੀ ਜ਼ਖਮੀ ਹੋ ਗਏ। ਸਿਰਾਜਗੰਜ ਇਲਾਕੇ 'ਚ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਪੁਲਸ ਨੇ ਬੱਸ ਨੂੰ ਜ਼ਬਤ ਕਰਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।


Related News