ਧਾਰਮਿਕ ਆਜ਼ਾਦੀ ਦੇ ਬੁਨਿਆਦੀ ਮਨੁੱਖੀ ਅਧਿਕਾਰ ਖਤਰੇ ''ਚ : ਟਰੰਪ
Wednesday, Jan 16, 2019 - 08:57 PM (IST)

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਧਾਰਮਿਕ ਆਜ਼ਾਦੀ ਦਾ ਬੁਨਿਆਦੀ ਮਨੁੱਖੀ ਅਧਿਕਾਰ ਖਤਰੇ 'ਚ ਹਨ ਅਤੇ ਦੁੱਖ ਜਤਾਇਆ ਕਿ ਇਸ 'ਤੇ ਵਿਧਾਨ ਅਤੇ ਸਿਆਸੀ ਹਮਲੇ ਨਾਲ ਹਿੰਸਾ ਨੂੰ ਵਧਾਉਣਾ ਹੈ। ਟਰੰਪ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਪੂਜਾ ਕਰਨ ਵਾਲੀਆਂ ਥਾਂਵਾਂ 'ਤੇ ਹਮਲੇ ਵਧੇ ਹਨ। ਉਨ੍ਹਾਂ ਅਗੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਧਾਰਮਿਕ ਸੁਤੰਤਰਤਾ ਦੀ ਰੱਖਿਆ ਲਈ ਕਾਰਵਾਈ ਕਰ ਰਿਹਾ ਹੈ।
ਟਰੰਪ ਨੇ ਮੰਗਲਵਾਰ ਨੂੰ ਧਾਰਮਿਕ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਖਿਆ ਕਿ ਬਦ-ਕਿਸਮਤੀ ਨਾਲ ਧਾਰਮਿਕ ਆਜ਼ਾਦੀ ਦੇ ਬੁਨਿਆਦੀ ਮਨੁੱਖੀ ਅਧਿਕਾਰ ਖਤਰੇ 'ਚ ਹਨ। ਧਾਰਮਿਕ ਸੁਤੰਤਰਤਾ ਨੂੰ ਸੀਮਤ ਕਰਨ ਜਾਂ ਨਾਗਰਿਕ ਆਜ਼ਾਦੀ ਅਧਿਕਾਰਾਂ ਤੋਂ ਇਸ ਨੂੰ ਵੱਖ ਕਰਨ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਂ ਬੀਤਣ ਨਾਲ ਧਾਰਮਿਕ ਆਜ਼ਾਦੀ 'ਤੇ ਵਿਧਾਨ ਅਤੇ ਸਿਆਸੀ ਹਮਲਿਆਂ ਨਾਲ ਹਿੰਸਾ 'ਚ ਵਾਧਾ ਹੋਇਆ ਹੈ। ਪਿਛਲੇ ਸਾਲ ਅਕਤੂਬਰ 'ਚ ਪਿਟਸਬਰਗ, ਪੈਨੇਸਿਲਵੇਨੀਆ ਦੇ ਸਿਨੇਗਾਗ 'ਤੇ ਦੇਸ਼ ਦੇ ਇਤਿਹਾਸ 'ਚ ਸਭ ਤੋਂ ਭੀਸ਼ਣ ਹਮਲੇ ਦੇਖੇ ਗਏ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਲਈ ਕੰਮ ਕਰ ਰਿਹਾ ਹੈ।