ਪਾਕਿਸਤਾਨ ''ਚ ਪੁਲਸ ਦੇ ''ਨਕਲੀ ਮੁਕਾਬਲੇ'' ''ਚ ਰਿਕਸ਼ਾ ਚਾਲਕ ਦੀ ਮੌਤ ਦਾ ਵਿਰੋਧ ਸ਼ੁਰੂ
Sunday, May 15, 2022 - 04:48 PM (IST)
ਇਸਲਾਮਾਬਾਦ- ਪਾਕਿਸਤਾਨ 'ਚ ਪੁਲਸ ਦੇ ਇਕ ਨਕਲੀ ਮੁਕਾਬਲੇ 'ਚ ਇਕ ਵਿਅਕਤੀ ਨੂੰ ਮਾਰਨ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਵੀਰਵਾਰ ਰਾਤ ਨੂੰ ਸੀਨੀਅਰ ਪੁਲਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਉਸ ਦੀ ਲਾਸ਼ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੀੜਤ ਦੀ ਪਛਾਣ ਮਹਿਬੂਬ ਲੇਘਾਰੀ ਦੇ ਰੂਪ 'ਚ ਹੋਈ, ਜਿਸ ਦੀ ਵੀਰਵਾਰ ਸ਼ਾਮ ਸਿੰਧ ਪ੍ਰਾਂਤ ਦੇ ਲਿਆਕਤ ਯੂਨੀਵਰਸਿਟੀ ਹਸਪਤਾਲ 'ਚ ਬੰਦੂਕ ਦੀ ਗੋਲੀ ਨਾਲ ਮੌਤ ਹੋ ਗਈ ਸੀ।
ਡਾਨ ਦੀ ਰਿਪੋਰਟ ਮੁਤਾਬਕ ਉਸ ਦੇ ਪਰਿਵਾਰ ਵਲੋਂ ਵਿਰੋਧ ਦਰਜ ਕਰਵਾਉਣ ਲਈ ਲਾਸ਼ ਨੂੰ ਐੱਸ.ਐੱਸ.ਪੀ ਦਫਤਰ ਲੈ ਆਏ। ਮ੍ਰਿਤਕ ਦੇ ਜੀਜੇ ਜਫਰ ਲੇਘਾਰੀ ਨੇ ਦੱਸਿਆ ਕਿ ਮਹਿਬੂਬ ਇਕ ਰਿਸ਼ਕਾ ਚਾਲਕ ਸੀ ਅਤੇ ਪੰਜ ਬੱਚਿਆਂ ਦਾ ਪਿਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਿਬੂਬ ਨੂੰ ਪੁਲਸ ਨੇ 8 ਮਈ ਨੂੰ ਉਸ ਦੇ ਚਚੇਰੇ ਭਰਾ ਨੋਮਾਨ ਲੇਘਾਰੀ ਦੇ ਨਾਲ ਚੁੱਕਿਆ ਸੀ ਅਤੇ ਉਦੋਂ ਤੋਂ ਦੋਵੇਂ ਲਾਪਤਾ ਸਨ। ਜਫਰ ਨੇ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਦੀ ਵਸੂਲੀ ਲਈ ਸਿੰਧ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਸਟੇਸ਼ਨ ਹਾਊਸ ਅਫਸਰ (ਐੱਸ.ਐੱਚ.ਓ.) ਇਮਰਾਨ ਰਸ਼ੀਦ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਐੱਸ.ਐੱਚ.ਓ. ਨੇ ਦੱਸਿਆ ਕਿ ਮਹਿਬੂਬ ਲਤੀਫਾਬਾਦ ਯੂਨਿਟ-6 ਦੇ ਬੋਰਡ ਸਟੇਡੀਅਮ 'ਚ ਹੋਏ ਮੁਕਾਬਲੇ 'ਚ ਮਾਰਿਆ ਗਿਆ। ਪੁਲਸ ਨੇ ਬਿਆਨ ਮੁਤਾਬਕ ਮ੍ਰਿਤਕ ਮਹਿਬੂਬ ਇਕ ਕੱਟਰ ਅਪਰਾਧੀ ਸੀ ਅਤੇ ਕਾਸਿਮਾਬਾਦ, ਭਿਤਾਈ ਨਗਰ, ਨਸੀਮ ਨਗਰ ਅਤੇ ਲਤੀਫਾਬਾਦ 'ਚ ਡਕੈਤੀ 'ਚ ਸ਼ਾਮਲ ਸੀ।