2048 ਤੱਕ ‘ਸਰਵਾਈਕਲ ਕੈਂਸਰ’ ਨੂੰ ਖ਼ਤਮ ਕਰ ਸਕਦੇ ਹਨ ਅਮੀਰ ਦੇਸ਼

Saturday, May 02, 2026 - 10:01 AM (IST)

2048 ਤੱਕ ‘ਸਰਵਾਈਕਲ ਕੈਂਸਰ’ ਨੂੰ ਖ਼ਤਮ ਕਰ ਸਕਦੇ ਹਨ ਅਮੀਰ ਦੇਸ਼

ਓਟਾਵਾ - ਉੱਚ ਆਮਦਨ ਵਾਲੇ ਦੇਸ਼ 2048 ਤੱਕ ‘ਸਰਵਾਈਕਲ’ ਕੈਂਸਰ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ, ਜਦਕਿ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ (ਐੱਲ.ਐੱਮ.ਆਈ.ਸੀ.) ਵਿਚ ਅਗਲੀ ਸਦੀ ਤੱਕ ਇਸ ਬੀਮਾਰੀ ਦੇ ਅੰਕੜਿਆਂ ਵਿਚ ਮਾਮੂਲੀ ਕਮੀ ਹੋਣ ਦੀ ਸੰਭਾਵਨਾ ਹੈ। ‘ਦਿ ਲੈਸੇਂਟ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਕੈਂਸਰ ਨੂੰ ਟੀਕਾਕਰਨ ਅਤੇ ਸਕ੍ਰੀਨਿੰਗ ਰਾਹੀਂ ਰੋਕਿਆ ਜਾ ਸਕਦਾ ਹੈ।

ਕੈਨੇਡਾ ਦੇ ‘ਸੀ.ਐੱਚ.ਯੂ. ਡੀ ਕਿਊਬੈਕ-ਯੂਨੀਵਰਸਿਟੀ ਲਾਵਲ ਰਿਸਰਚ ਸੈਂਟਰ’ ਦੇ ਖੋਜਕਾਰਾਂ ਦੇ ਨਾਲ-ਨਾਲ ਹੋਰ ਖੋਜਾਰਥੀਆਂ ਨੇ ਕਿਹਾ ਕਿ ਇਸ ਨਾਲ ਵੱਖ-ਵੱਖ ਖੇਤਰਾਂ ਵਿਚਾਲੇ ਪਾੜਾ ਤੇਜ਼ੀ ਨਾਲ ਵਧ ਜਾਵੇਗਾ ਅਤੇ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿਚ ਔਰਤਾਂ ਨੂੰ ਇਸ ਬੀਮਾਰੀ ਦੀ ਉੱਚ ਦਰ ਦਾ ਜੋਖਮ ਝੱਲਣਾ ਪਵੇਗਾ।

ਵਿਸ਼ਵ ਸਿਹਤ ਸੰਸਥਾ ਅਨੁਸਾਰ, ‘ਸਰਵਾਈਕਲ’ ਕੈਂਸਰ ਦੇ ਲੱਗਭਗ ਸਾਰੇ ਮਾਮਲੇ (99 ਫ਼ੀਸਦੀ) ਉੱਚ ਜੋਖਮ ਵਾਲੀ ‘ਹਿਊਮਨ ਪੈਪੀਲੋਮਾਵਾਇਰਸ’ (ਐੱਚ.ਪੀ.ਵੀ.) ਇਨਫੈਕਸ਼ਨ ਨਾਲ ਜੁੜੇ ਹੁੰਦੇ ਹਨ। ਖੋਜ ਵਿਚ ਕਿਹਾ ਗਿਆ ਹੈ ਕਿ ਐੱਚ.ਪੀ.ਵੀ. ਟੀਕਾਕਰਨ ਅਤੇ ਨਿਯਮਤ ਜਾਂਚ ਰਾਹੀਂ ‘ਸਰਵਾਈਕਲ’ ਕੈਂਸਰ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।


author

Sunaina

Content Editor

Related News