ਰਿਧਿਮ ਸਟੂਡੀਓਜ਼ ਨਿਊਜ਼ੀਲੈਂਡ ਵੱਲੋਂ ਬੀਬਾ ਦਲਜੀਤ ਕੌਰ ਦਾ ਗਾਇਆ ਸ਼ਬਦ “ਹਰ ਪ੍ਰਭ ਮੇਰੇ ਬਾਬੁਲਾ” ਰਿਲੀਜ਼

Sunday, Jan 23, 2022 - 04:58 PM (IST)

ਰਿਧਿਮ ਸਟੂਡੀਓਜ਼ ਨਿਊਜ਼ੀਲੈਂਡ ਵੱਲੋਂ ਬੀਬਾ ਦਲਜੀਤ ਕੌਰ ਦਾ ਗਾਇਆ ਸ਼ਬਦ “ਹਰ ਪ੍ਰਭ ਮੇਰੇ ਬਾਬੁਲਾ” ਰਿਲੀਜ਼

ਆਕਲੈਂਡ (ਹਰਮੀਕ ਸਿੰਘ)- ਪਾਪਾਟੋਏਟੋਏ ਵਿਖੇ ਅੱਜ ਬੀਬਾ ਦਲਜੀਤ ਕੌਰ ਦੀ ਮਧੁਰ ਆਵਾਜ਼ ‘ਚ ਰਾਗ ਸੋਰਠਿ ‘ਚ ਗਾਇਆ ਸ਼ਬਦ “ਹਰ ਪ੍ਰਭ ਮੇਰੇ ਬਾਬੁਲਾ” ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ‘ਚ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਗੁਰਬਾਣੀ ਸ਼ਬਦ ਦੀ ਮਹੱਤਤਾ ਦੱਸਦਿਆਂ ਦਲਜੀਤ ਕੌਰ ਹੋਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਇਸ ਸ਼ਬਦ ‘ਚ ਵਿਆਹ ਮੌਕੇ ਕੁੜੀਆਂ ਨੂੰ ਦੁਨੀਆਵੀ ਦਾਜ ਦੀ ਬਜਾਏ ਮਨੁੱਖੀ ਗੁਣਾਂ ਦੇ ਦਾਜ ਦੀ ਅਹਿਮਿਅਤ ਨੂੰ ਦਰਸਾਇਆ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- MP ਬਰੈਡ ਵਿਸ ਵਲੋਂ ਸੰਸਦ 'ਚ ਉਠਾਈ ਜਾਵੇਗੀ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ

ਬੀਬਾ ਦਲਜੀਤ ਕੌਰ ਜਿਥੇ ਪੰਜਾਬ ਯੂਨੀਵਰਸਿਟੀ ਤੋਂ ਵੋਕਲ ਮਿਊਜਿਕ ‘ਚ ਮਾਸਟਰਜ਼ ਅਤੇ ਗੋਲਡ ਮੈਡਲਿਸਟ ਅਤੇ ਗੁਰਮਤਿ ਸੰਗੀਤ ‘ਚ ਡਿਪਲੋਮਾ ਹੋਲਡਰ ਨੇ ਉਥੇ ਹੀ ਆਕਲੈਂਡ ਦੇ ਰਿਦਿਮ ਸਕੂਲ ਆਫ ਇੰਡੀਅਨ ਮਿਊਜਿਕ ‘ਚ ਲੰਬੇ ਸਮੇਂ ਤੋਂ ਭਾਰਤੀ ਅਤੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਆ ਰਹੇ ਹਨ। ਇਸ ਸ਼ਬਦ ਨੂੰ ਰਿਧਿਮ ਸਟੂਡੀਓਜ਼ ਐਨ ਜ਼ੈਡ ਦੇ ਯੂ ਟਿਊਬ ਚੈਨਲ 'ਤੇ ਦੇਖਿਆ ਜਾ ਸਕਦਾ ਹੈ। ਇਸ ਸ਼ਬਦ ਦਾ ਸੰਗੀਤ ਸ਼ਾਨ ਸੈਇਦ ਨੇ ਦਿੱਤਾ ਹੈ ਅਤੇ ਇਸ ਵੀਡੀਓ ਦਾ ਫਿਲਮਾਂਕਣ ਵਾਉ ਨਾਉ ਪ੍ਰੋਡਕਸ਼ਨਜ਼ ਵੱਲੋਂ ਨਿਊਜ਼ੀਲੈਂਡ ਦੀਆਂ ਬਹੁਤ ਮਨਮੋਹਕ ਸਥਾਨਾਂ 'ਤੇ ਫਿਲਮਾਇਆ ਗਿਆ ਹੈ। 


author

Vandana

Content Editor

Related News