ਕੈਨੇਡਾ ਤੋਂ ਪੰਜਾਬ ਲਈ ਸਿੱਧੀਆ ਉਡਾਣਾਂ ਸਬੰਧੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਮਤਾ ਪਾਸ
Friday, Dec 16, 2022 - 09:11 AM (IST)

ਬਰੈਂਪਟਨ (ਰਾਜ ਗੋਗਨਾ)— ਕੈਨੇਡਾ ਤੋਂ ਪੰਜਾਬ ਲਈ ਸਿੱਧੀਆ ਉਡਾਣਾਂ ਚਲਾਉਣ ਸਬੰਧੀ ਇਕ ਮਤਾ ਬੀਤੇ ਦਿਨ ਕੈਨੇਡਾ ਦੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਅੱਜ ਸਰਬ-ਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ। ਇਹ ਮਤਾ ਵਾਰਡ 9 ਅਤੇ 10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਲਿਆਂਦਾ ਗਿਆ ਸੀ।
ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਬਰੈਂਪਟਨ ਸਿਟੀ ਕੈਨੇਡੀਅਨ ਫੈਡਰਲ ਸਰਕਾਰ, ਸਬੰਧਤ ਏਅਰਲਾਈਨਜ਼ ਨੂੰ ਬੇਨਤੀ ਕਰੇਗੀ ਕਿ ਉਹ ਪੰਜਾਬ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਆਪਣੇ ਪੱਧਰ 'ਤੇ ਕੌਸ਼ਿਸ਼ਾਂ ਕਰਨ। ਦੱਸਣਯੋਗ ਹੈ ਕਿ ਬਰੈਂਪਟਨ ਦੇ ਕੁੱਝ ਮੈਂਬਰ ਪਾਰਲੀਮੈਂਟ ਇਨ੍ਹਾਂ ਉਡਾਣਾਂ ਦੇ ਰਾਹ ਵਿਚ ਭਾਰਤ ਸਰਕਾਰ ਨੂੰ ਰੌੜਾ ਦੱਸ ਰਹੇ ਹਨ। ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਮੀਡੀਆਕਾਰ ਅਤੇ ਸੋਸ਼ਲ ਵਰਕਰ ਵੀ ਇਸ ਸਮੇਂ ਮੌਜੂਦ ਸਨ।