WhatsApp ਗਰੁੱਪ 'ਚੋਂ ਕੱਢਿਆ ਬਾਹਰ, ਗੁੱਸੇ 'ਚ ਆਏ ਵਿਅਕਤੀ ਨੇ Admin ਦਾ ਗੋਲੀ ਮਾਰ ਕਰ'ਤਾ ਕਤਲ
Sunday, Mar 09, 2025 - 10:19 AM (IST)

ਪੇਸ਼ਾਵਰ (ਇੰਟ.)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ’ਚ ਇਕ ਵਟਸਐਪ ਗਰੁੱਪ 'ਚੋਂ ਕੱਢੇ ਜਾਣ ਕਾਰਨ ਗੁੱਸੇ ’ਚ ਇਕ ਵਿਅਕਤੀ ਨੇ ਗਰੁੱਪ ਐਡਮਿਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਪੇਸ਼ਾਵਰ ਦੇ ਬਾਹਰੀ ਇਲਾਕੇ ਰੇਗੀ ’ਚ ਵਾਪਰੀ। ਹੁਣ ਤੱਕ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ ਸੋਨੀਆ ਮਾਨ, ਕਿਹਾ- ਤੁਸੀਂ ਇਕੱਲੇ ਨਹੀਂ ਹੋ
ਪੁਲਸ ਅਨੁਸਾਰ ਮੁਸ਼ਤਾਕ ਅਹਿਮਦ ਨਾਂ ਦੇ ਇਕ ਵਟਸਐਪ ਐਡਮਿਨ ਨੇ ਅਸ਼ਫਾਕ ਖਾਨ ਨੂੰ ਗਰੁੱਪ 'ਚੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਝਗੜਾ ਹੋ ਗਿਆ ਸੀ। ਵੀਰਵਾਰ ਨੂੰ ਦੋਵੇਂ ਝਗੜਾ ਖਤਮ ਕਰਨ ਲਈ ਸਹਿਮਤ ਹੋਏ ਸਨ ਪਰ ਜਿਵੇਂ ਹੀ ਉਹ ਮਿਲੇ, ਅਸ਼ਫਾਕ ਨੇ ਮੁਸ਼ਤਾਕ ਨੂੰ ਗੋਲੀ ਮਾਰ ਦਿੱਤੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਸ਼ਫਾਕ ਨੂੰ ਗਰੁੱਪ ’ਚੋਂ ਕਿਉਂ ਕੱਢਿਆ ਗਿਆ ਸੀ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਵੱਡਾ Action!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8