ਹਵਾ ਪ੍ਰਦੂਸ਼ਣ ਨੂੰ ਘਟਾਉਣ ਨਾਲ ਹਰ ਸਾਲ ਬਚਾਈਆਂ ਜਾ ਸਕਦੀਆਂ ਹਨ ਲੱਖਾਂ ਜਾਨਾਂ

Wednesday, Apr 03, 2019 - 09:26 AM (IST)

ਹਵਾ ਪ੍ਰਦੂਸ਼ਣ ਨੂੰ ਘਟਾਉਣ ਨਾਲ ਹਰ ਸਾਲ ਬਚਾਈਆਂ ਜਾ ਸਕਦੀਆਂ ਹਨ ਲੱਖਾਂ ਜਾਨਾਂ

ਬਰਲਿਨ— ਇਕ ਅਧਿਐਨ ਮੁਤਾਬਕ ਇਹ ਦੇਖਿਆ ਗਿਆ ਹੈ ਕਿ ਦੁਨੀਆ ਭਰ 'ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਨਾਲ ਭਾਰਤ, ਅਫਰੀਕਾ ਅਤੇ ਚੀਨ 'ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ 30 ਲੱਖ ਤੋਂ ਵੱਧ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਇਹ ਅਧਿਐਨ ਜਰਮਨੀ 'ਚ ਮੈਕਸ ਪਲੈਂਕ ਕੈਮਿਸਟਰੀ ਇੰਸਟੀਚਿਊਟ ਦੀ ਅਗਵਾਈ ਹੇਠ ਖੋਜਕਾਰਾਂ ਦੀ ਇਕ ਟੀਮ ਨੇ ਕੀਤਾ, ਜੋ ਕਿ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਦੀ ਜਨਰਲ ਪ੍ਰਕਿਰਿਆ 'ਚ ਸ਼ਾਮਲ ਕੀਤਾ ਗਿਆ।
ਖੋਜਕਾਰਾਂ ਨੇ ਇਹ ਹਿਸਾਬ ਲਾਇਆ ਸੀ ਕਿ ਦੁਨੀਆ ਭਰ 'ਚ ਮਨੁੱਖੀ ਨਿਰਮਤ ਹਵਾ ਪ੍ਰਦੂਸ਼ਣ ਨਾਲ ਲਗਭਗ 65 ਫੀਸਦੀ ਮੌਤਾਂ ਸਮੇਂ ਤੋਂ ਪਹਿਲਾਂ ਹੁੰਦੀਆਂ ਹਨ ਅਤੇ ਇਨ੍ਹਾਂ ਖੋਜਕਾਰਾਂ ਨੇ ਇਹ ਵੀ ਕਿਹਾ ਕਿ ਇਸ ਸਭ ਲਈ ਕੋਲਾ, ਤੇਲ ਜਾਂ ਕੁਦਰਤੀ ਬਾਲਣ ਤੋਂ ਨਿਕਲਣ ਵਾਲਾ ਧੂੰਆਂ ਹੀ ਜ਼ਿੰਮੇਵਾਰ ਹੈ। ਪ੍ਰਦੂਸ਼ਿਤ ਹਵਾ ਨਾਲ ਦਿਲ ਦੀਆਂ ਅਤੇ ਸਾਹ ਦੀਆਂ ਬੀਮਾਰੀਆਂ ਦੇ ਖਤਰੇ 'ਚ ਵਾਧਾ ਹੁੰਦਾ ਹੈ।

ਪ੍ਰੋਫੈਸਰ ਰਿਚਰਡ ਬਰਨਟ ਆਫ ਹੈਲਥ ਕੈਨੇਡਾ ਨੇ ਦੱਸਿਆ ਕਿ ਇਹ ਹਾਲ ਹੀ 'ਚ ਦੇਖਿਆ ਗਿਆ ਕਿ ਹਵਾ 'ਚ ਛੋਟੇ-ਛੋਟੇ ਪ੍ਰਦੂਸ਼ਿਤ ਕਣ ਸਿਹਤ ਦੀ ਬੁਰੀ ਸਥਿਤੀ ਪੈਦਾ ਕਰਨ ਲਈ ਜ਼ਿੰਮੇਵਾਰ ਹਨ। ਖੋਜਕਾਰਾਂ ਨੇ ਕਿਹਾ ਕਿ ਹੌਲੀ-ਹੌਲੀ ਕੋਲੇ, ਤੇਲ ਅਤੇ ਬਾਲਣ ਦੀ ਵਰਤੋਂ ਬੰਦ ਕਰ ਦੇਣ ਨਾਲ ਹਰ ਸਾਲ ਲਗਭਗ 30 ਲੱਖ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।


Related News