ਅਫਗਾਨਿਸਤਾਨ 'ਚ ਭੂਚਾਲ ਤੋਂ ਬਾਅਦ ਹੜ੍ਹ ਦਾ ਕਹਿਰ, 400 ਲੋਕਾਂ ਦੀ ਮੌਤ

06/23/2022 11:28:37 AM

ਕਾਬੁਲ (ਆਈ.ਏ.ਐਨਐਸ.) ਅਫਗਾਨਿਸਤਾਨ 'ਚ ਮੰਗਲਵਾਰ ਦੇਰ ਰਾਤ ਆਏ ਭੂਚਾਲ ਤੋਂ ਬਾਅਦ ਲਗਾਤਾਰ ਬਾਰਿਸ਼ ਕਾਰਨ ਆਏ ਹੜ੍ਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੜ੍ਹ ਦੇ ਕਹਿਰ ਕਾਰਨ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕਰਜ਼ੇ ਦਾ ਭੁਗਤਾਨ ਕਰਨ ਲਈ ਚੀਨ ਨੂੰ ਗਿਲਗਿਤ-ਬਾਲਤਿਸਤਾਨ ਸੌਂਪ ਸਕਦੈ ਪਾਕਿਸਤਾਨ

PunjabKesari

ਕੁਨਾਰ, ਨੰਗਰਹਾਰ, ਨੂਰਿਸਤਾਨ, ਲਘਮਾਨ, ਪੰਜਸ਼ੀਰ, ਪਰਵਾਨ, ਕਾਬੁਲ, ਕਪੀਸਾ, ਮੈਦਾਨ, ਵਾਰਦਕ, ਬਾਮਿਯਾਨ, ਗਜ਼ਨੀ, ਲੋਗਰ, ਸਮੰਗਾਨ, ਸਰ-ਏ-ਪੁਲ, ਤੱਖਰ, ਪਕਤੀਆ, ਖੋਸਤ, ਕਪੀਸਾ, ਮੈਦਾਨ ਵਾਰਦਕ, ਬਾਮਿਯਾਨ, ਗਜ਼ਨੀ, ਲੋਗਾਰ, ਸਮਾਗਨ ਦਾ ਇਲਾਕਾ ਪ੍ਰਭਾਵਿਤ ਹੈ।ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੀ ਨਿਗਰਾਨੀ ਕਰਨ ਵਾਲੇ ਉਪ ਮੰਤਰੀ ਮੌਲਵੀ ਸ਼ਰਫੂਦੀਨ ਮੁਸਲਿਮ ਨੇ ਕਿਹਾ, 'ਇਸ ਸਮੇਂ ਦੌਰਾਨ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਪਾਣੀ ਵਿੱਚ ਢਹਿ ਗਏ ਹਨ, ਉਨ੍ਹਾਂ ਨੂੰ ਟੈਂਟਾਂ ਵਿੱਚ ਲਿਜਾਇਆ ਗਿਆ ਹੈ। 2022 ਵਿੱਚ ਅਫਗਾਨਿਸਤਾਨ ਵਿੱਚ ਕੁਦਰਤੀ ਆਫ਼ਤ ਕਾਰਨ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News