Grammys 2025: Transparent Dress ''ਚ ਪਹੁੰਚੀ ਰੈਪਰ ਕੈਨੀ ਵੈਸਟ ਦੀ ਪਤਨੀ, ਹੋਵੇਗੀ ਕਾਰਵਾਈ

Monday, Feb 03, 2025 - 03:58 PM (IST)

Grammys 2025: Transparent Dress ''ਚ ਪਹੁੰਚੀ ਰੈਪਰ ਕੈਨੀ ਵੈਸਟ ਦੀ ਪਤਨੀ, ਹੋਵੇਗੀ ਕਾਰਵਾਈ

ਇੰਟਰਨੈਸ਼ਨਲ ਡੈਸਕ: Grammy Awards ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲੀਵੁੱਡ ਦੀ 67ਵੀਂ ਗ੍ਰੈਮੀ ਐਵਾਰਡਜ਼ ਸੇਰੇਮਨੀ ਅਮਰੀਕਾ ਦੇ ਲਾਸ ਏਂਜਲਸ ਵਿਚ ਆਯੋਜਿਤ ਕੀਤੀ ਗਈ। ਗ੍ਰੈਮੀ ਐਵਾਰਡਜ਼ 'ਚ ਸੈਲੀਬ੍ਰਿਟੀਜ਼ ਵੀ ਆਪਣੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। 67ਵੇਂ ਗ੍ਰੈਮੀ ਐਵਾਰਡਜ਼ 2025 'ਚ ਹਾਲੀਵੁੱਡ ਦੇ ਸੁਪਰਸਟਾਰਸ ਰੈੱਡ ਕਾਰਪੇਟ 'ਤੇ ਆਪਣੇ ਬਿਹਤਰੀਨ ਲੁੱਕ ਅਤੇ ਕੱਪੜਿਆਂ 'ਚ ਪੋਜ਼ ਦਿੰਦੇ ਨਜ਼ਰ ਆਏ। ਅਜਿਹੇ 'ਚ ਗ੍ਰੈਮੀ ਐਵਾਰਡ ਨੂੰ ਲੈ ਕੇ ਅਚਾਨਕ ਸਨਸਨੀ ਫੈਲ ਗਈ, ਜਦੋਂ ਕੈਨੀ ਵੈਸਟ ਆਪਣੀ ਪਤਨੀ ਬਿਆਂਕਾ ਸੈਂਸੋਰੀ ਨਾਲ ਰੈੱਡ ਕਾਰਪੇਟ 'ਤੇ ਪਹੁੰਚੇ। ਬਿਆਂਕਾ ਦੇ ਕੱਪੜੇ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆ ਰਹਿ ਗਈਆਂ। ਉਸ ਦੇ ਕੱਪੜਿਆਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

ਬਿਆਂਕਾ ਦੇ ਟਰਾਂਸਪੇਂਰਟ ਡਰੈੱਸ ਨੇ ਮਚਾ 'ਤਾ ਹੰਗਾਮਾ

67ਵੇਂ ਗ੍ਰੈਮੀ ਐਵਾਰਡਜ਼ 'ਚ ਹਾਲੀਵੁੱਡ ਐਕਟਰ ਕੇਨੀ ਵੈਸਟ ਦੀ ਪਤਨੀ ਬਿਆਂਕਾ ਸੈਂਸੋਰੀ ਨੇ ਰੈੱਡ ਕਾਰਪੇਟ 'ਤੇ ਅਜਿਹੀ ਪਾਰਦਰਸ਼ੀ ਡਰੈੱਸ ਪਹਿਨੀ ਕਿ ਹਰ ਕੋਈ ਹੈਰਾਨ ਰਹਿ ਗਿਆ। ਬਿਆਂਕਾ ਨੇ ਗ੍ਰੈਮੀ ਅਵਾਰਡਸ 'ਤੇ ਰੈੱਡ ਕਾਰਪੇਟ 'ਤੇ ਇਕ ਨਿਊਡ ਸ਼ੀਅਰ ਬਾਡੀਕੋਨ ਡਰੈੱਸ ਪਹਿਨੀ ਸੀ। ਉਸ ਦਾ ਪਹਿਰਾਵਾ ਦੇਖ ਕੇ ਹਰ ਕੋਈ ਹੈਰਾਨ ਸੀ। ਪਹਿਲੀ ਨਜ਼ਰ 'ਚ ਅਜਿਹਾ ਲੱਗ ਰਿਹਾ ਸੀ ਕਿ ਅਭਿਨੇਤਰੀ 'ਨਗਨ' ਹਾਲਤ 'ਚ ਐਵਾਰਡ ਸ਼ੋਅ 'ਚ ਆਈ ਸੀ। ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਲੋਕਾਂ ਨੇ ਪਹਿਲੀ ਨਜ਼ਰ 'ਚ ਸਮਝਿਆ 'ਨਗਨ' 

ਇਸ ਦੇ ਨਾਲ ਹੀ ਬਿਆਂਕਾ ਨੇ ਕੈਮਰੇ ਦੇ ਸਾਹਮਣੇ ਆਉਂਦੇ ਹੀ ਆਪਣੀ ਫਰ ਵਾਲੀ ਜੈਕੇਟ ਉਤਾਰ ਦਿੱਤੀ ਅਤੇ ਉਹ ਪੂਰੀ ਤਰ੍ਹਾਂ 'ਨਿਊਡ' ਹਾਲਤ 'ਚ ਨਜ਼ਰ ਆਈ। ਪਰ ਫਿਰ ਜਦੋਂ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਉਸ ਨੇ ਪਾਰਦਰਸ਼ੀ ਡਰੈੱਸ ਪਾਈ ਹੋਈ ਸੀ, ਜਿਸ ਰਾਹੀਂ ਉਸ ਦਾ ਸਰੀਰ ਸਾਫ ਦੇਖਿਆ ਜਾ ਸਕਦਾ ਸੀ। ਪਹਿਰਾਵੇ ਦਾ ਫੈਬਰਿਕ ਉਸ ਦੇ ਸਰੀਰ ਨਾਲ ਇਸ ਤਰ੍ਹਾਂ ਚਿਪਕਿਆ ਹੋਇਆ ਸੀ ਕਿ ਉਸ ਦੇ ਸਰੀਰ ਦੀ ਬਣਤਰ ਪੂਰੀ ਤਰ੍ਹਾਂ ਦਿਖਾਈ ਦੇ ਰਹੀ ਸੀ। ਉਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਥੇ ਹੀ ਕੈਨੀ ਵੈਸਟ ਆਲ ਬਲੈਕ ਲੁੱਕ 'ਚ ਨਜ਼ਰ ਆਏ। ਖਬਰਾਂ ਮੁਤਾਬਕ ਬਿਆਂਕਾ 10 ਸਾਲ ਬਾਅਦ ਇਸ ਈਵੈਂਟ 'ਚ ਪਹੁੰਚੀ ਪਰ ਉਹ ਵੀ ਬਿਨਾਂ ਸੱਦੇ ਦੇ। ਇਸ ਦੇ ਨਾਲ ਹੀ ਰੈੱਡ ਕਾਰਪੇਟ 'ਤੇ ਇੰਨੀ ਬੋਲਡ ਲੁੱਕ 'ਚ ਪਹੁੰਚੀ ਬਿਆਂਕਾ ਅਤੇ ਉਨ੍ਹਾਂ ਦੇ ਪਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਜਲਦੀ ਹੀ ਈਵੈਂਟ 'ਚੋਂ ਬਾਹਰ ਕੱਢ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News