ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ

Saturday, Sep 07, 2024 - 03:27 PM (IST)

ਜਲੰਧਰ (ਇੰਟ.) - ਕੈਨੇਡਾ ’ਚ 11 ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ 68 ਸਾਲਾ ਗੈਰੀ ਜਗੁਰ ਸਿੰਘ ਨੂੰ ਕੈਨੇਡਾ ਸਰਕਾਰ ਨੇ ਕਈ ਸਾਲਾਂ ਬਾਅਦ ਪੈਰੋਲ ਦੇ ਦਿੱਤੀ ਹੈ। ਦੋਸ਼ੀ ਨੇ ਜਨਵਰੀ 1988 ਅਤੇ ਅਗਸਤ 1991 ਦਰਮਿਆਨ 11 ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਸੀ ਅਤੇ ਉਸ ਨੂੰ ‘ਮਾਰਪੋਲ ਰੇਪਿਸਟ’ ਦਾ ਨਾਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :     ਗਣੇਸ਼ ਚਤੁਰਥੀ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਲਾਲਬਾਗਚਾ ਰਾਜਾ ਨੂੰ ਭੇਟ ਕੀਤਾ 20 ਕਿਲੋ ਸੋਨੇ ਦਾ

ਅਦਾਲਤ ਨੇ 1994 ਵਿਚ ਉਸ ਨੂੰ ਖ਼ਤਰਨਾਕ ਅਪਰਾਧੀ ਕਰਾਰ ਦਿੰਦਿਆਂ ਅਣਮਿੱਥੇ ਸਮੇਂ ਲਈ ਕੈਦ ਦੀ ਸਜ਼ਾ ਸੁਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਗੈਰੀ ਜਗੁਰ ਸਿੰਘ ਨੂੰ ਪੈਰੋਲ ਮਿਲਣ ਨਾਲ ਪੀੜਤ ਪਰਿਵਾਰਾਂ ਅਤੇ ਭਾਈਚਾਰੇ ਵਿਚ ਚਿੰਤਾ ਵਧ ਗਈ ਹੈ। ਮਾਰਪੋਲ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਦੱਖਣੀ ਹਿੱਸੇ ਵਿਚ ਸਥਿਤ ਇਕ ਟਾਊਨਸ਼ਿਪ ਹੈ।

ਹਥਿਆਰਾਂ ਦੇ ਜ਼ੋਰ ’ਤੇ ਕਰਦਾ ਸੀ ਔਰਤਾਂ ਨਾਲ ਜਬਰ-ਜ਼ਨਾਹ

ਰਿਪੋਰਟ ਅਨੁਸਾਰ ਜੂਨ 1994 ਵਿਚ ਗੈਰੀ ਜਗੁਰ ਸਿੰਘ ਨੂੰ ਹਥਿਆਰਾਂ ਦੇ ਜ਼ੋਰ ’ਤੇ ਜਬਰ-ਜ਼ਨਾਹ ਦੇ 11 ਮਾਮਲਿਆਂ, ਜਾਣਬੁੱਝ ਕੇ ਭੰਨਤੋੜ ਕਰਨ ਦੇ 8 ਅਤੇ ਲੁੱਟ-ਖੋਹ ਦੇ 3 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਉਸ ਨੇ ਵੈਨਕੂਵਰ ਦੇ ਮਾਰਪੋਲ ’ਚ 8 ਔਰਤਾਂ ਦੇ ਅਪਾਰਟਮੈਂਟਸ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!

ਉਸ ਨੇ ਸਾਰੀਆਂ ਔਰਤਾਂ ਨਾਲ ਉਦੋਂ ਜਬਰ-ਜ਼ਨਾਹ ਕੀਤਾ, ਜਦੋਂ ਉਹ ਸੌਂ ਰਹੀਆਂ ਸਨ। ਗਲੋਬਲ ਨਿਊਜ਼ ਅਨੁਸਾਰ ਕਈ ਮਾਮਲਿਆਂ ਵਿਚ ਉਸ ਨੇ ਔਰਤਾਂ ਨੂੰ ਜਗਾਇਆ, ਉਨ੍ਹਾਂ ਦੇ ਗਲੇ ’ਤੇ ਚਾਕੂ ਰੱਖਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਉਸ ਨੇ 3 ਹੋਰ ਔਰਤਾਂ ਨੂੰ ਸੜਕ ’ਤੇ ਰੋਕ ਕੇ ਹਮਲਾ ਕੀਤਾ ਸੀ।

ਦੋਸ਼ੀ ਨੂੰ ਪੈਰੋਲ ਬੋਰਡ ਦੀਆਂ ਸ਼ਰਤਾਂ ਦੀ ਕਰਨੀ ਹੋਵੇਗੀ ਪਾਲਣਾ

ਪੈਰੋਲ ਬੋਰਡ ਨੇ ਕਿਹਾ ਹੈ ਕਿ ਰਿਹਾਈ ਦੌਰਾਨ ਸਿੰਘ ਨੂੰ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਉਸ ਨੂੰ ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਕਰਨਾ ਹੋਵੇਗਾ।

ਇਹ ਵੀ ਪੜ੍ਹੋ :     ਹੁਣ Swiggy 'ਤੇ ਗੁਪਤ ਢੰਗ ਨਾਲ ਕਰ ਸਕੋਗੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਆਰਡਰ

ਦੋਸ਼ੀ ਦੇ ਸ਼ਰਾਬ ਪੀਣ ’ਤੇ ਵੀ ਪਾਬੰਦੀ ਲਾਈ ਗਈ ਹੈ। ਹਾਲਾਂਕਿ ਪੀੜਤ ਭਾਈਚਾਰੇ ਦੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਿੰਘ ਦੀ ਪੈਰੋਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਭਾਈਚਾਰੇ ਦੇ ਲੋਕਾਂ ਨੇ ਸਿੰਘ ਨੂੰ ਪੈਰੋਲ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ। ਕੰਜ਼ਰਵੇਟਿਵ ਵਿਧਾਇਕ ਐਲੇਨੋਰ ਸਟਰਕੋ ਨੇ ਇਸ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਪੈਰੋਲ ਦੇਣ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਸੀ।

ਦੱਸ ਦੇਈਏ ਕਿ 2006 ’ਚ ਵੀ ਗੈਰੀ ਜਗੁਰ ਸਿੰਘ ਨੂੰ ਪੈਰੋਲ ਦਿੱਤੀ ਗਈ ਸੀ ਪਰ ਨਵੰਬਰ 2007 ’ਚ ਉਸ ਨੂੰ ਇਕ ਔਰਤ ਨਾਲ ਦੇਖਿਆ ਗਿਆ ਸੀ, ਜਿਸ ਬਾਰੇ ਕਿਹਾ ਗਿਆ ਸੀ ਕਿ ਉਹ ਇਕ ਸੈਕਸ ਟ੍ਰੇਡ ਵਰਕਰ ਸੀ ਅਤੇ ਇਸ ਕਾਰਨ ਉਸ ਦੀ ਪੈਰੋਲ ਰੱਦ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ :      ਸਰਕਾਰ ਨੇ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News